ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜਾਂ ਵਿੱਚ ਜੀਸੀਜੀ ਤੇ ਐੱਸਡੀ ਕਾਲਜ ਦੀ ਕੱਟਆਫ ਉੱਚੀ

10:27 AM Jul 12, 2023 IST
featuredImage featuredImage

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਜੁਲਾਈ
ਇਥੋਂ ਦੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਬੀਐਸਸੀ ਨਾਨ-ਮੈਡੀਕਲ ਯੂਟੀ ਤੋਂ ਬਾਹਰ ਜਨਰਲ ਪੂਲ ਵਿਚ ਸਭ ਤੋਂ ਵੱਧ ਕਟਆਫ ਪੋਸਟ ਗਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਤੇ ਐਮਸੀਐਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਵਿੱਚ 98.60 ਫੀਸਦੀ ਰਹੀ ਹੈ ਜਦਕਿ ਇਸ ਪੂਲ ਵਿੱਚ ਆਖਰੀ ਕੱਟਆਫ 69 ਫੀਸਦੀ ਹੈ। ਇਸੇ ਤਰ੍ਹਾਂ ਯੂਟੀ ਪੂਲ ਵਿੱਚ ਸਭ ਤੋਂ ਵੱਧ 96.60 ਫੀਸਦੀ ਕੱਟਆਫ ਜੀਜੀਡੀਐਸਡੀ ਕਾਲਜ ਸੈਕਟਰ-32 ਦੀ ਹੈ। ਇਹ ਸ਼੍ਰੇਣੀ ਵਿੱਚ ਆਖਰੀ ਕੱਟਆਫ 51.40 ਫੀਸਦੀ ਹੈ। ਬੀਐਸਸੀ ਮੈਡੀਕਲ ਵਿੱਚ ਯੂਟੀ ਤੋਂ ਬਾਹਰ ਜਨਰਲ ਪੂਲ ਵਿੱਚ ਸਭ ਤੋਂ ਵੱਧ ਕੱਟਆਫ 98.40 ਪ੍ਰਤੀਸ਼ਤ ਪੀਜੀਜੀਸੀ-11 ਵਿੱਚ ਦਰਜ ਕੀਤੀ ਗਈ ਹੈ। ਇਸ ਸ਼੍ਰੇਣੀ ਵਿੱਚ ਆਖਰੀ ਕੱਟਆਫ 86 ਪ੍ਰਤੀਸ਼ਤ ਹੈ ਅਤੇ ਯੂਟੀ ਪੂਲ ਵਿੱਚ ਸਭ ਤੋਂ ਵੱਧ 96.60 ਦੀ ਕੱਟ-ਆਫ ਜੀਜੀਡੀਐਸਡੀ ਕਾਲਜ-32 ਦੀ ਹੈ। ਇਸ ਵਰਗ ਦੀ ਆਖਰੀ ਕੱਟਆਫ 49.20 ਫੀਸਦੀ ਹੈ।

Advertisement

ਦਸਤਾਵੇਜ਼ਾਂ ਦੀ ਜਾਂਚ ਲਈ ਅੰਤਿਮ ਤਰੀਕ 14 ਜੁਲਾਈ ਤਕ ਵਧਾਈ
ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਪ੍ਰਕਿਰਿਆ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਸਕੂਲ 13 ਜੁਲਾਈ ਤਕ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਵਿਦਿਆਰਥੀਆਂ ਦਾ ਦਾਖਲਾ ਅਮਲ ਵੀ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਸਤਾਵੇਜ਼ ਦੀ ਜਾਂਚ ਕਰਵਾਉਣ ਲਈ 10 ਜੁਲਾਈ ਆਖਰੀ ਤਰੀਕ ਸੀ। ਡਾੲਿਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪ੍ਰੋਵਿਸਨਲ ਲਿਸਟ ਜਾਰੀ ਹੋਣ ਤੋਂ ਬਾਅਦ ਦਾਖਲਿਆਂ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਤਰੀਖ ਵਧਾ ਦਿੱਤੀ ਗਈ ਹੈ ਤੇ ਚੰਡੀਗੜ੍ਹ ਵਿਚ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀ 14 ਜੁਲਾਈ ਨੂੰ ਆਪਣੇ ਦਸਤਾਵੇਜ਼ ਚੈਕ ਕਰਵਾ ਸਕਦੇ ਹਨ।

Advertisement
Advertisement
Tags :
ਉੱਚੀਐੱਸਡੀਕੱਟਆਫਕਾਲਜਕਾਲਜਾਂਜੀਸੀਜੀਵਿੱਚ