ਹਾਈ ਕੋਰਟ ਵੱਲੋਂ ਮਨਰੇਗਾ ਸਬੰਧੀ ਸ਼ਿਕਾਇਤਾਂ ਨਿਬੇੜਨ ਦੇ ਹੁਕਮ
10:08 PM Jun 23, 2023 IST
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵਲੋਂ ਮਨਰੇਗਾ ਕੰਮਾਂ ‘ਚ ਫ਼ੈਲੇ ਭ੍ਰਿਸ਼ਟਾਚਾਰ, ਕੈਟਲ ਸ਼ੈਡਾਂ ਦੇ ਨਿਰਮਾਣ ‘ਚ ਹੋਈ ਧਾਂਦਲੀ, ਜ਼ਬਰਦਸਤੀ ਕੰਮ ਤੋਂ ਹਟਾਈਆਂ ਮੇਟਾਂ ਆਦਿ ਦੇ ਸਬੰਧ ‘ਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿਚ ਪਾਈ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਡਾਇਰੈਕਟਰ-ਕਮ-ਸਪੈਸ਼ਲ ਸਕੱਤਰ ਪੰਚਾਇਤੀ ਰਾਜ ਨੂੰ ਹਦਾਇਤ ਕੀਤੀ ਹੈ ਕਿ 3 ਮਹੀਨੇ ਦੇ ਅੰਦਰ-ਅੰਦਰ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇ। ਸ੍ਰੀ ਧੀਮਾਨ ਨੇ ਦੱਸਿਆ ਸੀ ਕਿ ਮਨਰੇਗਾ ਵਰਕਰਾਂ ਨਾਲ ਲਗਾਤਾਰ ਵਧੀਕੀਆਂ ਹੋ ਰਹੀਆਂ ਹਨ। ਇਸ ਸਬੰਧ ‘ਚ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੁਣ ਉਪੋਰਕਤ ਮੰਗਾਂ ਹੱਲ ਹੋਣ ਦਾ ਰਸਤਾ ਪੱਧਰਾ ਹੋ ਗਿਆ ਹੈ।
Advertisement
Advertisement
Advertisement