ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਈ ਕੋਰਟ ਬਾਰ ਆਗੂ ਕਯੂਮ ਦੀ ਹਿਰਾਸਤ ’ਚ ਵਾਧਾ ਨਹੀਂ ਹੋਵੇਗਾ

06:52 AM Jul 28, 2020 IST
Advertisement

ਨਵੀਂ ਦਿੱਲੀ: ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਹਾਈ ਕੋਰਟ ਬਾਰ ਦੇ ਆਗੂ ਮੀਆਂ ਅਬਦੁੱਲ ਕਯੂਮ ਦੀ ਹਿਰਾਸਤ ਵਿਚ ਸੱਤ ਅਗਸਤ ਤੋਂ ਬਾਅਦ ਵਾਧਾ ਨਹੀਂ ਕੀਤਾ ਜਾਵੇਗਾ। ਕਯੂਮ ਜੰਮੂ ਕਸ਼ਮੀਰ ਲੋਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਹਿਰਾਸਤ ਵਿਚ ਹਨ। ਸੁਪਰੀਮ ਕੋਰਟ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ 29 ਜੁਲਾਈ ਤੱਕ ਅਦਾਲਤ ਨੂੰ ਜਾਣੂ ਕਰਵਾਇਆ ਜਾਵੇ ਕਿ ਕਿਉਂ ਕਿਊਮ ਨੂੰ ਸੱਤ ਅਗਸਤ ਤੋਂ ਪਹਿਲਾਂ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਬਾਰ ਆਗੂ ਦੀ ਨਜ਼ਰਬੰਦੀ ਇਸੇ ਦਨਿ ਖ਼ਤਮ ਹੋ ਰਹੀ ਹੈ। ਅਦਾਲਤੀ ਬੈਂਚ ਨੇ ਕਿਹਾ ਕਿ ਕਿਊਮ ਨੂੰ ਇਸ ਸ਼ਰਤ ਉਤੇ ਰਿਹਾਅ ਕੀਤਾ ਜਾ ਸਕਦਾ ਹੈ ਕਿ ਉਹ ਜੰਮੂ ਕਸ਼ਮੀਰ ਨਹੀਂ ਪਰਤਣਗੇ ਤੇ ਨਾ ਹੀ ਕੋਈ ਬਿਆਨਬਾਜ਼ੀ ਕਰਨਗੇ। ਕਿਊਮ ਨੂੰ ਪਿਛਲੇ ਸਾਲ ਅਗਸਤ ’ਚ ਧਾਰਾ 370 ਹਟਾਉਣ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। ਮੀਆਂ ਅਬਦੁੱਲ ਕਿਊਮ ਨੂੰ ਪਿਛਲੇ ਸਾਲ 8 ਅਗਸਤ ਨੂੰ ਕੇਂਦਰੀ ਜੇਲ੍ਹ, ਆਗਰਾ ਲਿਜਾਇਆ ਗਿਆ ਸੀ। -ਪੀਟੀਆਈ 

Advertisement
Advertisement
Tags :
ਹਿਰਾਸਤਹੋਵੇਗਾਕਯੂਮਕੋਰਟਨਹੀਂਵਾਧਾ
Advertisement