ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਲਾਮਤੀ ਕੌਂਸਲ ਦੀਆਂ ਪਾਬੰਦੀ ਕਮੇਟੀਆਂ ਅੱਗੇ ‘ਅੜਿੱਕੇ’ ਪਾਉਣਾ ‘ਲੁਕਵੀਂ ਵੀਟੋ’: ਭਾਰਤ

07:16 AM Apr 25, 2024 IST

ਸੰਯੁਕਤ ਰਾਸ਼ਟਰ, 24 ਅਪਰੈਲ
ਭਾਰਤ ਨੇ ਚੀਨ ’ਤੇ ਅਸਿੱਧੇ ਤੌਰ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (ਯੂਐੱਨਐੱਸਸੀ) ਦੀਆਂ ਪਾਬੰਦੀ ਕਮੇਟੀਆਂ ਦੀਆਂ ਤਜ਼ਵੀਜਾਂ ’ਤੇ ਲਾਈ ਗਈ ਰੋਕ ਇੱਕ ਤਰ੍ਹਾਂ ਦੀ ‘ਲੁਕਵੀਂ ਵੀਟੋ’ ਹੈ ਅਤੇ ਇਸ ਦੀ ਆੜ ’ਚ ਪਾਕਿਸਤਾਨ ਸਥਿਤ ਆਲਮੀ ਦਹਿਸ਼ਤਗਰਦਾਂ ਨੂੰ ਸੂਚੀਬੱਧ ਕਰਨ ਵਰਗੇ ਮਾਮਲਿਆਂ ’ਤੇ ਕੌਂਸਲ ਦੇ ਕੁਝ ਮੈਂਬਰ ਦੇਸ਼ ਕੋਈ ਜ਼ਿੰਮੇਵਾਰੀ ਨਹੀਂ ਲੈਣਗੇ।
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਤੇ ਸਫ਼ੀਰ ਰੁਚਿਰਾ ਕੰਬੋਜ ਨੇ ਮੰਗਲਵਾਰ ਨੂੰ ਕਿਹਾ, ‘‘ਕਿਸੇ ਵੀ ਸੰੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਉਸ ਮੂਹਰੇ ਦਰਪੇਸ਼ ਚੁਣੌਤੀਆਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਵਧਦੀਆਂ ਹੋਈਆਂ ਚੁਣੌਤੀਆਂ ਦਾ ਟਾਕਰਾ ਕਰਨ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਰਿਕਾਰਡ ਕਾਫੀ ਨਿਰਾਸ਼ਾਜਨਕ ਰਿਹਾ ਹੈ।’’
ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਵੱਲੋਂ ‘ਵੀਟੋ ਪ੍ਰਣਾਲੀ’ ਨੂੰ ਮਜ਼ਬੂਤ ਕਰਨਾ’ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਅਪਣਾਉਣ ਦੀ ਦੂਜੀ ਵਰ੍ਹੇਗੰਢ ਮੌਕੇ ਯੂਐੱਨਜੀਏ ’ਚ ਕਿਹਾ ਕਿ ਸਲਾਮਤੀ ਕੌਂਸਲ ਨੇ ਵੀਟੋ ਲੁਕਾਉਣ ਲਈ ਆਪਣੇ ਕੰਮਕਾਜ ਦੇ ਤਰੀਕੇ ਦੀ ਵਰਤੋਂ ਕੀਤੀ। ਉਸ ਨੇ ਇਸ ਕੰਮ ਨੂੰ ਆਪਣੀਆਂ ਕਮੇਟੀਆਂ ਦੇ ਕੰਮ ਦੇ ਆਰਜ਼ੀ ਤਰੀਕਿਆਂ ਰਾਹੀਂ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਉਸ ਵੱਲੋਂ ਕੰਮ ਕਰਦੀਆਂ ਹਨ ਪਰ ਉਸ ਦੀ ਜਵਾਬਦੇਹੀ ਬਹੁਤ ਘੱੱਟ ਹੈ। ਉਨ੍ਹਾਂ ਆਖਿਆ, ‘‘ਸਾਡੇ ਵਿੱਚੋਂ ਜਿਹੜੇ ਲੋਕ ਮਨਜ਼ੂਰੀ ਕਮੇਟੀਆਂ ਦੀ ਕਾਰਜ ਪ੍ਰਣਾਲੀ ਤੇ ‘ਰੋਕ ਤੇ ਅੜਿੱਕੇ’ ਲਾਉਣ ਦੀ ਇਸ ਰਵਾਇਤ ਤੋਂ ਵਾਕਫ਼ ਹਨ, ਉਹ ਜਾਣਦੇ ਹਨ ਕਿ ਇਹ ਉਨ੍ਹਾਂ ਮਾਮਲਿਆਂ ’ਤੇ ਇੱਕ ਤਰ੍ਹਾਂ ਦੀ ‘ਲੁਕਵੀਂ ਵੀਟੋ ਸ਼ਕਤੀ’ ਹੈ ਜਿਨ੍ਹਾਂ ’ਤੇ ਕੁਝ ਕੌਂਸਲ ਮੈਂਬਰ ਕੋਈ ਜ਼ਿੰਮੇਵਾਰੀ ਨਹੀਂ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਦੀ ਸਫ਼ਾਈ ਦੇਣ ਦੀ ਲੋੜ ਨਹੀਂ ਹੁੰਦੀ।’’ ਭਾਰਤੀ ਸਫ਼ੀਰ ਰੁਚਿਰਾ ਕੰਬੋਜ ਦੀ ਇਹ ਟਿੱਪਣੀ ਸਪੱਸ਼ਟ ਤੌਰ ’ਤੇ ਚੀਨ ਦੇ ਸਬੰਧ ਵਿੱਚ ਹੈ।
ਚੀਨ ਨੇ ਸਲਾਮਤੀ ਕੌਂਸਲ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਨੂੰ ਨਾਮਜ਼ਦ ਕਰਨ ਲਈ ਭਾਰਤ ਤੇ ਅਮਰੀਕਾ ਵਰਗੇ ਉਸ ਦੇ ਸਹਿਯੋਗੀ ਮੁਲਕਾਂ ਵੱਲੋਂ ਪੇਸ਼ ਕੀਤੀਆਂ ’ਤੇ ਵਾਰ-ਵਾਰ ਰੋਕ ਲਾਈ ਹੈ। ਕੰਬੋਜ ਨੇ ਕਿਹਾ ਕਿ ਯੂਐੱਨਜੀਏ ਪ੍ਰਸਤਾਵ ’ਚ ਕੌਂਸਲ ਦੇ ਕੰਮਕਾਜ ਦੇ ਤਰੀਕਿਆਂ ਦੇ ਲੁਕਵੇਂਪਣ ਦੇ ਹੱਲ ਅਤੇ ਜਵਾਬਦੇਹੀ ਤੈਅ ਕਰਨ ਦੀ ਲੋੜ ਨੂੰ ਦਰਸਾਉਣ ਵਾਲੀ ਭਾਵਨਾ ਦਾ ਸਵਾਗਤ ਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਕੋਸ਼ਿਸ਼ਾਂ ਦੀ ਅਹਿਮੀਅਤ ਨੂੰ ਪਛਾਣਦਿਆਂ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਅੱਗੇ ਵਧਾਇਆ ਜਾਵੇ ਜਿਸ ਨਾਲ ਉਂਗਲ ਚੁੱਕਣ ਦੀ ਬਜਾਏ ਆਮ ਸਹਿਮਤੀ ਬਣਾਉਣ ਦਾ ਮਾਹੌਲ ਬਣੇ।’’ -ਏਪੀ

Advertisement

Advertisement
Advertisement