For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਦਾ ਸੀਨੀਅਰ ਕਮਾਂਡਰ ਹਲਾਕ

07:25 AM Jan 09, 2024 IST
ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲਾ ਦਾ ਸੀਨੀਅਰ ਕਮਾਂਡਰ ਹਲਾਕ
Advertisement

ਬੈਰੂਤ, 8 ਜਨਵਰੀ
ਲਬਿਨਾਨ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਹਵਾਈ ਹਮਲੇ ’ਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲਾ ਦਾ ਇਕ ਸੀਨੀਅਰ ਕਮਾਂਡਰ ਮਾਰਿਆ ਗਿਆ ਹੈ। ਇਹ ਹੱਤਿਆ ਉਸ ਸਮੇਂ ਹੋਈ ਹੈ ਜਦੋਂ ਲਬਿਨਾਨ-ਇਜ਼ਰਾਈਲ ਸਰਹੱਦ ’ਤੇ ਹਿਜ਼ਬੁੱਲਾ ਅਤੇ ਇਜ਼ਰਾਇਲੀ ਫ਼ੌਜੀਆਂ ਵਿਚਕਾਰ ਝੜਪਾਂ ਹੋ ਰਹੀਆਂ ਹਨ। ਇਜ਼ਰਾਇਲੀ ਫ਼ੌਜ ਨੇ ਹਮਲੇ ਬਾਰੇ ਫੌਰੀ ਕੁਝ ਵੀ ਨਹੀਂ ਕਿਹਾ ਹੈ। ਉਨ੍ਹਾਂ ਸਿਰਫ਼ ਇੰਨਾ ਹੀ ਆਖਿਆ ਕਿ ਲੜਾਕੂ ਜੈੱਟਾਂ ਨੇ ਦੱਖਣੀ ਲਬਿਨਾਨ ’ਚ ਹਿਜ਼ਬੁੱਲਾ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ। ਉਂਜ ਯੇਰੂਸ਼ਲਮ ’ਚ ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਹਿਜ਼ਬੁੱਲਾ ਵੱਲੋਂ ਉੱਤਰੀ ਇਜ਼ਰਾਈਲ ਦੇ ਏਅਰ ਟਰੈਫਿਕ ਕੰਟਰੋਲ ਬੇਸ ’ਤੇ ਹਮਲਾ ਕੀਤੇ ਜਾਣ ਨਾਲ ਜੰਗ ਨਵੇਂ ਖ਼ਿੱਤਿਆਂ ’ਚ ਵੀ ਫੈਲ ਸਕਦੀ ਹੈ। ਲਬਿਨਾਨ ਦੇ ਸੁਰੱਖਿਆ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਇਜ਼ਰਾਈਲ ਨੇ ਖਿਰਬੇਤ ਸੇਲਮ ’ਚ ਇਕ ਹੌਂਡਾ ਐੱਸਯੂਵੀ ’ਤੇ ਹਮਲਾ ਕੀਤਾ ਜਿਸ ’ਚ ਹਿਜ਼ਬੁੱਲਾ ਦੀ ਵੱਕਾਰੀ ਰੈਡਵਾਂ ਫੋਰਸਜ਼ ਦਾ ਕਮਾਂਡਰ ਮਾਰਿਆ ਗਿਆ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਹਿਜ਼ਬੁੱਲਾ ਦੀ ਰਾਡਵਾਂ ਫੋਰਸ ਨੂੰ ਸਰਹੱਦ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਜ਼ਰਾਇਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਹਿਜ਼ਬੁੱਲਾ ਖ਼ਿਲਾਫ਼ ਪੂਰੇ ਸੰਜਮ ਨਾਲ ਕਦਮ ਚੁੱਕ ਰਹੇ ਹਨ ਪਰ ਜੇਕਰ ਕੂਟਨੀਤੀ ਰਾਹੀਂ ਤਣਾਅ ਨਾ ਘਟਿਆ ਤਾਂ ਉਹ ਤਾਕਤ ਵਰਤਣ ਲਈ ਤਿਆਰ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×