For the best experience, open
https://m.punjabitribuneonline.com
on your mobile browser.
Advertisement

ਦੋ ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ

08:00 AM Apr 16, 2024 IST
ਦੋ ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਅਪਰੈਲ
ਸੀਆਈਏ-1 ਦੀ ਟੀਮ ਨੇ ਥਾਣਾ ਮਹੇਸ਼ ਨਗਰ (ਅੰਬਾਲਾ ਕੈਂਟ) ਖੇਤਰ ਵਿੱਚੋਂ ਦੋ ਕਰੋੜ 15 ਲੱਖ ਰੁਪਏ ਕੌਮਾਂਤਰੀ ਮੁੱਲ ਦੀ 400 ਗਰਾਮ ਹੈਰੋਇਨ, 2 ਲੱਖ 90 ਹਜ਼ਾਰ ਰੁਪਏ ਨਕਦੀ ਅਤੇ ਦੋ ਗੱਡੀਆਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਬਾਲਾ ਕੈਂਟ ਦੇ ਨਸ਼ਾ ਤਸਕਰ ਰਜਨੀਸ਼ ਉਰਫ਼ ਲਾਡੀ ਅਤੇ ਸਪਲਾਇਰ ਦਿੱਲੀ ਨਿਵਾਸੀ ਅਮਰਜੀਤ ਸਿੰਘ ਵਜੋਂ ਹੋਈ ਹੈ। ਇਹ ਜਾਣਕਾਰੀ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਆਪਣੇ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ 12 ਅਪਰੈਲ ਨੂੰ ਮੁਲਜ਼ਮ ਰਜਨੀਸ਼ ਉਰਫ਼ ਲਾਡੀ ਨਿਵਾਸੀ ਬਬਿਆਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁੱਖ ਸਪਲਾਇਰ ਅਮਰਜੀਤ ਸਿੰਘ ਨਿਵਾਸੀ ਵਿਕਾਸ ਵਿਹਾਰ ਦਿੱਲੀ ਨੂੰ ਮੂਰਥਲ ਤੋਂ ਸਵਿਫਟ ਗੱਡੀ ਸਮੇਤ ਗ੍ਰਿਫ਼ਤਾਰ ਕਰ ਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ।

Advertisement

Advertisement
Author Image

Advertisement
Advertisement
×