ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੈਰੋਇਨ ਤਸਕਰੀ ਮਾਮਲਾ: ਐੱਨਆਈਏ ਵੱਲੋਂ ਪੰਜਾਬ, ਉਤਰਾਖੰਡ ਤੇ ਯੂਪੀ ਵਿੱਚ ਅੱਠ ਥਾਈਂ ਛਾਪੇ

07:41 AM Nov 08, 2023 IST

ਨਵੀਂ ਦਿੱਲੀ, 7 ਨਵੰਬਰ
ਕੇਂਦਰੀ ਜਾਂਚ ਏਜੰਸੀ (ਐੱਨਆਈਏ) ਨੇ ਹੈਰੋਇਨ ਤਸਕਰੀ ਮਾਮਲੇ ਵਿੱਚ ਅੱਜ ਪੰਜਾਬ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਵਿੱਚ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ। ਏਜੰਸੀ ਦੇ ਬੁਲਾਰੇ ਅਨੁਸਾਰ ਬੀਤੇ ਸਾਲ 24 ਅਪਰੈਲ ਨੂੰ ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਹੈਰੋਇਨ ਦੀ ਖੇਪ ਭਾਰਤ ਪੁੱਜੀ ਸੀ ਅਤੇ ਇਸ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਦਫਤਰਾਂ ਤੇ ਰਿਹਾਇਸ਼ਾਂ ਦੀ ਤਲਾਸ਼ੀ ਲਈ ਗਈ ਹੈ। ਇਸ ਤਸਕਰੀ ਦੀ ਘਟਨਾ ਬਾਰੇ ਪਹਿਲਾਂ ਕਸਟਮ ਵਿਭਾਗ ਨੇ ਕੇਸ ਦਰਜ ਕੀਤਾ ਸੀ। ਇਸ ਮਗਰੋਂ 30 ਜੁਲਾਈ, 2022 ਨੂੰ ਐੱਨਆਈਏ ਨੇ ਮੁੜ ਕੇਸ ਦਰਜ ਕੀਤਾ ਸੀ ਤਾਂ ਕਿ ਜ਼ਬਤ ਕੀਤੀ ਹੈਰੋਇਨ ਅਤੇ ਇਸ ਡਰੱਗ ਰੈਕਟ ’ਚ ਸ਼ਾਮਲ ਵੱਖ ਵੱਖ ਕੰਪਨੀਆਂ ਤੇ ਲੋਕਾਂ ਬਾਰੇ ਜਾਂਚ ਕੀਤੀ ਜਾ ਸਕੇ। ਜਾਂਚ ਮਗਰੋਂ ਐੱਨਆਈਏ ਨੇ ਚਾਰ ਵਿਅਕਤੀਆਂ ਜਿਨ੍ਹਾਂ ’ਚ ਰਾਜ਼ੀ ਹੈਦਰ ਜ਼ੈਦੀ, ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁੱਲ ਵਦੂਦ, ਨਾਜ਼ੀ ਅਹਿਮਦ (ਸਾਰੇ ਵਾਸੀ ਅਫਗਾਨਿਸਤਾਨ) ਤੇ ਵਿਪਿਨ ਮਿੱਤਲ ਖ਼ਿਲਾਫ਼ 16 ਦਸੰਬਰ ਨੂੰ ਚਾਰਜਸ਼ੀਟ ਦਾਇਰ ਕੀਤੀ ਸੀ। ਜਾਂਚ ਏਜੰਸੀ ਅਨੁਸਾਰ ਅੱਜ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਅਹਿਮ ਦਸਤਾਵੇਜ਼ ਤੇ ਡਜਿੀਟਲ ਉਪਕਰਣ ਬਰਾਮਦ ਕੀਤੇ ਗਏ ਹਨ। -ਪੀਟੀਆਈ

Advertisement

Advertisement
Advertisement