ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੈਕਸੀ ਚਲਾਉਣ ਬਹਾਨੇ ਹੈਰੋਇਨ ਤਸਕਰੀ ਕਰਨ ਵਾਲਾ ਕਾਬੂ

08:33 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਲੁਧਿਆਣਾ, 26 ਜੂਨ

ਐੱਸਟੀਐੱਫ ਦੀ ਟੀਮ ਨੇ ਇਕ ਲੈਂਸਰ ਕਾਰ ਚਾਲਕ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ-ਜਲੰਧਰ ਰੇਂਜ ਦੇ ਏਆਈਜੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਦੀ ਸ਼ਨਾਖ਼ਤ ਪਿੰਡ ਸਿਆੜ ਵਾਸੀ ਸੰਜੀਵ ਕੁਮਾਰ ਉਰਫ ਪੰਚ ਵਜੋਂ ਕੀਤੀ ਗਈ ਹੈ।

Advertisement

ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਨਰੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਐੱਸਆਈ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸੰਜੀਵ ਕੁਮਾਰ ਨੂੰ ਉਸ ਵਕਤ ਕਾਬੂ ਕੀਤਾ ਜਦੋਂ ਉਹ ਲੈਂਸਰ ਗੱਡੀ ਵਿੱਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਲੰਮੇ ਸਮੇ ਤੋਂ ਹੈਰੋਇਨ ਦੀ ਤਸਕਰੀ ਕਰਦਾ ਹੈ ਅਤੇ ਉਹ ਅੱਜ ਵੀ ਸਫ਼ੈਦ ਰੰਗ ਦੀ ਲੈਂਸਰ ਕਾਰ ਵਿੱਚ ਸਵਾਰ ਹੋ ਕੇ ਮਾਲੇਰਕੋਟਲਾ ਰੋਡ ਵੱਲੋਂ ਲੁਧਿਆਣਾ ਵੱਲ ਆ ਰਿਹਾ ਹੈ। ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਡੇਹਲੋਂ ਰੋਡ ਸਥਿਤ ਮੈਕਡੋਨਲਡ ਨੇੜੇ ਨਾਕੇਬੰਦੀ ਕਰ ਕੇ ਉਸ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਡਰਾਈਵਰ ਸੀਟ ਦੇ ਪਿੱਛੇ ਮੈਟ ਹੇਠਾਂ 115 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਪਾਰਟੀ ਨੇ ਉਸ ਤੋਂ ਪੁਛ-ਪੜਤਾਲ ਦੌਰਾਨ ਕਾਰਵਾਈ ਕਰਦਿਆਂ ਉਸ ਦੀ ਨਿਸ਼ਾਨਦੇਹੀ ਤੇ ਘਰ ਦੇ ਬੈੱਡ ਵਿੱਚੋਂ 16 ਗਰਾਮ ਹੈਰੋਇਨ ਤੋਂ ਇਲਾਵਾ ਇੱਕ ਇਲੈਕਟ੍ਰਾਨਿਕ ਕੰਡਾ, 20 ਪਲਾਸਟਿਕ ਲਿਫ਼ਾਫੀਆਂ ਅਤੇ 12 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਸੰਜੀਵ ਕੁਮਾਰ ਟੈਕਸੀ ਚਲਾਉਣ ਦੇ ਨਾਲ-ਨਾਲ ਹੈਰੋਇਨ ਦੀ ਵੀ ਤਸਕਰੀ ਕਰਦਾ ਹੈ ਅਤੇ ਖੁਦ ਨਸ਼ੇ ਦਾ ਆਦੀ।zwnj; ਉਸ ਖ਼ਿਲਾਫ਼ ਪਹਿਲਾਂ ਹੀ ਖੰਨਾ ਪੁਲੀਸ ਜ਼ਿਲ੍ਹੇ ਦੇ ਥਾਣਾ ਮਲੌਦ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੋਇਆ ਹੈ। ਉਸਦਾ ਰਿਮਾਂਡ ਲੈ ਕੇ ਪੁਛ-ਪੜਤਾਲ ਕੀਤੀ ਜਾਵੇਗੀ।

Advertisement
Tags :
ਹੈਰੋਇਨਕਾਬੂਚਲਾਉਣਟੈਕਸੀਤਸਕਰੀਬਹਾਨੇਵਾਲਾ
Advertisement