For the best experience, open
https://m.punjabitribuneonline.com
on your mobile browser.
Advertisement

ਡਰੋਨ ਰਾਹੀਂ ਸੁੱਟੀ ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ

09:48 AM Mar 16, 2024 IST
ਡਰੋਨ ਰਾਹੀਂ ਸੁੱਟੀ ਹੈਰੋਇਨ  ਪਿਸਤੌਲ ਤੇ ਮੈਗਜ਼ੀਨ ਬਰਾਮਦ
Advertisement

ਪੱਤਰ ਪ੍ਰੇਰਕ
ਅਟਾਰੀ, 15 ਮਾਰਚ
ਇੱਥੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਸਰਹੱਦੀ ਚੌਕੀ ਰਾਮਕੋਟ ਦੇ ਖੇਤਰ ਵਿੱਚੋਂ ਸੀਮਾ ਸੁਰੱਖਿਆ ਬਲ ਅਤੇ ਥਾਣਾ ਲੋਪੋਕੇ ਪੁਲੀਸ ਨੇ ਪਾਕਿਸਤਾਨੀ ਡਰੋਨ ਰਾਹੀਂ ਸੁੱਟਿਆ ਇੱਕ ਵੱਡਾ ਪੈਕੇਟ ਹੈਰੋਇਨ, ਇੱਕ ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਸਰਹੱਦੀ ਚੌਕੀ ਰਾਮਕੋਟ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਵੱਲੋਂ ਹਲਚਲ ਵੇਖੀ ਗਈ ਅਤੇ ਸ਼ੱਕੀ ਖੇਤਰ ਨੂੰ ਘੇਰ ਲਿਆ ਗਿਆ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ ਅਤੇ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ, ਪੁਲੀਸ ਚੌਕੀ ਕੱਕੜ ਦੇ ਇੰਚਾਰਜ ਗੁਰਵੇਲ ਸਿੰਘ ਵੱਲੋਂ ਸਬੰਧਤ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ, ਜਿਸ ’ਤੇ ਟੇਪ ਲਪੇਟੀ ਹੋਈ ਸੀ। ਪੈਕੇਟ ਦੀ ਜਾਂਚ ਕਰਨ ’ਤੇ ਇਸ ਵਿੱਚੋਂ 3 ਕਿਲੋ 380 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ 2 ਖਾਲੀ ਮੈਗਜ਼ੀਨ ਬਰਾਮਦ ਹੋਏ। ਸੁਰੱਖਿਆ ਬਲਾਂ ਅਤੇ ਪੁਲੀਸ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×