For the best experience, open
https://m.punjabitribuneonline.com
on your mobile browser.
Advertisement

ਹੈਰੋਇਨ ਤੇ ਡਰੋਨ ਬਰਾਮਦ

08:41 AM May 06, 2024 IST
ਹੈਰੋਇਨ ਤੇ ਡਰੋਨ ਬਰਾਮਦ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 5 ਮਈ
ਥਾਣਾ ਵਲਟੋਹਾ ਦੇ ਇਲਾਕੇ ਦੇ ਪਿੰਡ ਕਾਲਿਆ ਅਤੇ ਸਨਕਤਰਾ ਦੇ ਖੇਤਾਂ ਦੀ ਪੰਜਾਬ ਪੁਲੀਸ ਅਤੇ ਬੀਐੱਸਐਫ਼ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਲੈਣ ’ਤੇ ਇਕ ਡਰੋਨ ਅਤੇ 337 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਤੇ ਬੀਐੱਸਐੱਫ਼ ਨੇ ਕਾਲੀਆ ਪਿੰਡ ਦੇ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਇਕ ਡਰੋਨ ਬਰਾਮਦ ਕੀਤਾ। ਇਸ ਦੇ ਨਾਲ ਹੀ ਸਨਕਤਰਾ ਪਿੰਡ ਦੇ ਕਿਸਾਨ ਮਹਾਵੀਰ ਸਿੰਘ ਦੇ ਖੇਤਾਂ ਵਿੱਚੋਂ ਇਕ ਪੈਕਟ ਬਰਾਮਦ ਕੀਤਾ, ਜਿਸ ਵਿਚੋਂ 337 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਵਲਟੋਹਾ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|

Advertisement

Advertisement
Author Image

Advertisement
Advertisement
×