ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਰਮੇ ਸਮਾਜ ਦੇ ਰਾਹ ਦਸੇਰੇ ਹੁੰਦੇ ਹਨ: ਬੱਬੂ ਮਾਨ

03:18 PM Sep 18, 2024 IST
ਗੁਰਦੁਆਰਾ ਪਾਤਸ਼ਾਹੀ ਨੌਵੀਂ ਸਮਾਓਂ ਵਿਖੇ ਨਤਮਤਕ ਹੋਣ ਮੌਕੇ ਗਾਇਕ ਬੱਬੂ ਮਾਨ ਤੇ ਪਿੰਡ ਵਾਸੀ।

ਕਰਨ ਭੀਖੀ
ਭੀਖੀ, 18 ਸਤੰਬਰ
ਪੰਜਾਬੀ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਜੀਵਨੀ ਅਧਾਰਿਤ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਸੁੱਚਾ ਸੂਰਮਾ ਦੇ ਜੱਦੀ ਪਿੰਡ ਸਮਾਓਂ ਵਿਖੇ ਆਪਣੀ ਟੀਮ ਸਮੇਤ ਪੁੱਜੇ। ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਪਹੁੰਚ ਕੇ ਬਹੁਤ ਖ਼ੁਸ਼ੀ ਹੋਈ ਹੈ।

Advertisement

ਫਿਲਮ ‘ਸੁੱਚਾ ਸੂਰਮਾ’ ਦਾ ਪੋਸਟਰ

ਉਨ੍ਹਾਂ ਕਿਹਾ, ‘‘ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ, ਪਿੰਡ ਦੇ ਕੁਝ ਬਜ਼ਰੁਗਾਂ ਦਾ ਵੀਡੀਓ ਕਲਿੱਪ ਮੇਰੇ ਤੱਕ ਪਹੰੁਚਿਆ ਸੀ ਕਿ ਮੈਂ ਸਮਾਓਂ ਪਿੰਡ ਆਵਾਂ, ਤਾਂ ਇਸ ਕਰਕੇ ਇਹ ਜ਼ਰੂਰੀ ਸਮਝਿਆ।’’ ਉਨ੍ਹਾਂ ਸੁੱਚਾ ਸਿੰਘ ਸੂਰਮਾ ਦੀ ਸਮਾਧ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ‘ਸਾਡੀ ਟੀਮ ਨੇ ਇਹ ਫਿਲਮ ਖੋਜ ਅਧਾਰਿਤ ਬਣਾਈ ਹੈ, ਕੁਝ ਊਣਤਾਈਆਂ ਹੋ ਸਕਦੀਆਂ ਪਰ ਸੱਚ ਦੇ ਨੇੜੇ ਪੁਹੰਚਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਰਮੇ ਸਮਾਜ ਦੇ ਰਾਹ ਦਸੇਰੇ ਹੁੰਦੇ ਹਨ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੂਰਮਿਆਂ, ਲੋਕ ਨਾਇਕਾਂ ਅਤੇ ਇਤਿਹਾਸਕ ਫਿਲਮਾਂ ਬਣਾਉਣ ਦੀ ਗੱਲ ਆਖੀ।
ਅਦਾਕਾਰ ਬੱਬੂ ਮਾਨ ਨੇ ਪਿੰਡ ਦੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਨਕਦ ਰਾਸ਼ੀ ਭੇਟ ਕੀਤੀ। ਇਸ ਦੌਰਾਨ ਬੱਬੂ ਮਾਨ, ਘੁੱਕਰ ਸਿੰਘ ਦੀ ਪੀੜ੍ਹੀ ਵਿੱਚੋਂ ਗੋਰਾ ਸਿੰਘ ਨੰਬਰਦਾਰ ਨੂੰ ਵੀ ਮਿਲੇ। ਪਿੰਡ ਵਾਸੀਆਂ ਵੱਲੋਂ ਬੱਬੂ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ।

Advertisement
Advertisement