ਬਾਡੀ ਬਿਲਡਿੰਗ ਮੁਕਾਬਲੇ ਵਿੱਚ ਹਰਮਨ ਦੋਇਮ
08:49 AM Mar 20, 2024 IST
Advertisement
ਗੁਰੂ ਹਰਸਹਾਏ: ਫਿਟਨੈੱਸ ਇੰਟਰਨੈਸ਼ਨਲ ਫੈਡਰੇਸ਼ਨ (ਐੱਫਆਈਐੱਫ) ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਗਏ ਮਿਸਟਰ ਇੰਡੀਆ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਗੁਰੂਹਰਸਹਾਏ ਤੋਂ ਹਰਮਨ ਖੱਤਰੀ ਨੇ 80 ਕਿਲੋ ਭਾਰ ਵਰਗ ਵਿੱਚ ਦੂਜੀ ਪੁਜੀਸ਼ਨ ਹਾਸਲ ਕੀਤੀ ਹੈ। ਹਰਮਨ ਖੱਤਰੀ ਨੇ ਕਿਹਾ ਕਿ ਇਹ ਸਭ ਕੁਝ ਉਸ ਦੀ ਮਿਹਨਤ ਸਦਕਾ ਹੀ ਹਾਸਲ ਹੋਇਆ ਹੈ। ਉਸ ਨੇ ਕਿਹਾ ਕਿ ਐਤਕੀ ਉਸ ਨੂੰ ਪੂਰੀ ਆਸ ਸੀ ਕਿ ਉਹ ਇਸ ਮੁਕਾਬਲੇ ਵਿੱਚ ਮਿਸਟਰ ਇੰਡੀਆ ਬਣਗੇ ਪਰ ਥੋੜ੍ਹੀ ਮਿਹਨਤ ਘੱਟ ਹੋਣ ਕਰਕੇ ਉਸ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਉਸ ਨੇ ਕਿਹਾ ਕਿ ਉਹ ਅਗਲੀ ਵਾਰ ਮੁਕਾਬਲਾ ਜ਼ਰੂਰ ਜਿੱਤੇਗਾ। -ਪੱਤਰ ਪ੍ਰੇਰਕ
Advertisement
Advertisement