For the best experience, open
https://m.punjabitribuneonline.com
on your mobile browser.
Advertisement

ਸਾਹਨੀ ਵੱਲੋਂ ਹੈਰੀਟੇਜ ਸਟਰੀਟ ਦੀ ਪੁਨਰ ਸੁਰਜੀਤੀ ਯੋਜਨਾ ਦੀ ਸ਼ੁਰੂਆਤ

07:08 AM Feb 26, 2024 IST
ਸਾਹਨੀ ਵੱਲੋਂ ਹੈਰੀਟੇਜ ਸਟਰੀਟ ਦੀ ਪੁਨਰ ਸੁਰਜੀਤੀ ਯੋਜਨਾ ਦੀ ਸ਼ੁਰੂਆਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਫਰਵਰੀ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਅੰਮ੍ਰਿਤਸਰ ਵਿੱਚ ਹਰਮਿੰਦਰ ਸਾਹਿਬ ਦੇ ਹੈਰੀਟੇਜ ਸਟਰੀਟ ਕੌਰੀਡੋਰ ਲਈ ਵਿਆਪਕ ਪੁਨਰ ਸੁਰਜੀਤੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਅਤੇ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਸਾਹਨੀ ਨੇ ਦੱਸਿਆ ਕਿ ਉਹ ਹੈਰੀਟੇਜ ਸਟਰੀਟ ਦੇ ਕਾਇਆਕਲਪ ਅਤੇ ਸੁੰਦਰੀਕਰਨ ਲਈ ਪਹਿਲਾਂ ਹੀ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਵਿੱਚ ਸੜਕਾਂ ਦੀ ਸਫ਼ਾਈ ਲਈ ਵੈਕਿਊਮ ਸਵੀਪਿੰਗ ਮਸ਼ੀਨਾਂ ਦੀ ਖਰੀਦ, ਸੜਕ ਦੇ ਦੋਵੇਂ ਪਾਸੇ ਦਰੱਖਤ ਅਤੇ ਵੱਡੇ ਪਲਾਂਟਰ ਲਗਾਉਣੇ ਤੇ ਹੈਰੀਟੇਜ ਸਟਰੀਟ ’ਤੇ ਕਬਜ਼ੇ ਹਟਾਉਣਾ ਸ਼ਾਮਲ ਹੈ। ਉਨ੍ਹਾਂ ਵਿਰਾਸਤੀ ਸਥਾਨਾਂ ਨੂੰ ਸੰਭਾਲਣ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ।

Advertisement

Advertisement
Author Image

Advertisement
Advertisement
×