For the best experience, open
https://m.punjabitribuneonline.com
on your mobile browser.
Advertisement

ਮੁਹਾਲੀ ’ਚ ਹੋਣਗੇ ਵਿਰਸਾ ਸੰਭਾਲ ਗਤਕਾ ਮੁਕਾਬਲੇ

07:05 AM Apr 04, 2024 IST
ਮੁਹਾਲੀ ’ਚ ਹੋਣਗੇ ਵਿਰਸਾ ਸੰਭਾਲ ਗਤਕਾ ਮੁਕਾਬਲੇ
ਗਤਕਾ ਐਸੋਸੀਏਸ਼ਨ ਦੇ ਅਹੁਦੇਦਾਰ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 3 ਅਪਰੈਲ
ਜ਼ਿਲ੍ਹਾ ਗਤਕਾ ਐਸੋਸੀਏਸ਼ਨ ਮੁਹਾਲੀ ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ 13 ਅਪਰੈਲ ਨੂੰ ਵਿਸਾਖੀ ਮੌਕੇ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਤੋਂ ਲੜਕਿਆਂ ਦੀਆਂ ਟੀਮਾਂ ਸ਼ਮੂਲੀਅਤ ਕਰਨਗੀਆਂ।
ਅੱਜ ਇੱਥੇ ਕੀਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਨੇ ਦੱਸਿਆ ਕਿ ਗਤਕਾ ਮੁਕਾਬਲਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਸਤਰ ਪ੍ਰਦਰਸ਼ਨ ਅਤੇ ਵਿਅਕਤੀਗਤ ਪ੍ਰਦਰਸ਼ਨ ਦੇ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਨਾਮਵਰ ਫ਼ਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਮੀਟਿੰਗ ਵਿੱਚ ਜਗਤਾਰ ਸਿੰਘ ਢੇਲਪੁਰ, ਅਸ਼ਵਨੀ ਕੁਮਾਰ ਸੰਭਾਲਕੀ ਐਮਡੀ ਰਬਾਬ ਕੰਪਨੀ, ਮਾਸਟਰ ਅਮਰਜੀਤ ਸਿੰਘ ਕੁੰਭੜਾ, ਜਗਦੀਸ਼ ਸਿੰਘ ਕੁਰਾਲੀ ਕੋਆਰਡੀਨੇਟਰ ਪੰਜਾਬ, ਗਗਨਦੀਪ ਸਿੰਘ ਮੁਹਾਲੀ, ਰਾਜਵੀਰ ਸਿੰਘ, ਹਰਮਨਜੋਤ ਸਿੰਘ ਜੰਡਪੁਰ, ਗੁਰਦੀਪ ਸਿੰਘ ਸੈਣੀ ਮੁਹਾਲੀ, ਤਲਵਿੰਦਰ ਸਿੰਘ ਦੇਸੂ ਮਾਜਰਾ, ਅਮਰਜੀਤ ਸਿੰਘ ਸਹੌੜਾਂ ਅਤੇ ਅਮਨਦੀਪ ਸਿੰਘ ਡੇਰਾਬਸੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×