For the best experience, open
https://m.punjabitribuneonline.com
on your mobile browser.
Advertisement

ਹੇਮਕੁੰਟ ਯਾਤਰਾ: ਬਰਫ਼ ਦੇ ਤੋਦੇ ਹੇਠ ਦਬਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ, 5 ਬਚਾਏ

11:36 PM Jun 23, 2023 IST
ਹੇਮਕੁੰਟ ਯਾਤਰਾ  ਬਰਫ਼ ਦੇ ਤੋਦੇ ਹੇਠ ਦਬਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ  5 ਬਚਾਏ
Advertisement

ਚਮੋਲੀ (ਉਤਰਾਖੰਡ), 5 ਜੂਨ

Advertisement

ਉੱਤਰਾਖੰਡ ਦੇ ਅਟਲਾਕੋਟੀ ਵਿੱਚ ਐਤਵਾਰ ਨੂੰ ਸ਼ਰਧਾਲੂਆਂ ਦਾ ਸਮੂਹ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ ਹੋ ਗਈ, ਜਦਕਿ ਪੰਜ ਨੂੰ ਬਚਾਅ ਲਿਆ ਗਿਆ ਹੈ। ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਅਟਲਕੋਟੀ ਵਿਖੇ ਐਤਵਾਰ ਸ਼ਾਮ ਨੂੰ ਗਲੇਸ਼ੀਅਰ ਦਾ ਟੁਕੜਾ ਟੁੱਟਣ ਕਾਰਨ ਛੇ ਸ਼ਰਧਾਲੂਆਂ ਦਾ ਸਮੂਹ ਫਸ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਨੂੰ ਬਚਾਅ ਲਿਆ ਗਿਆ, ਜਦਕਿ ਇੱਕ ਔਰਤ ਘਟਨਾ ਤੋਂ ਬਾਅਦ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ, ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸਡੀਆਰਐੱਫ) ਅਤੇ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਵੱਲੋਂ ਸਾਂਝੀ ਖੋਜ ਅਤੇ ਬਚਾਅ ਮੁਹਿੰਮ ਚਲਾਈ ਗਈ ਸੀ। ਬਾਅਦ ‘ਚ ਔਰਤ ਦੀ ਲਾਸ਼ ਉਸੇ ਇਲਾਕੇ ‘ਚੋਂ ਬਰਾਮਦ ਹੋਈ। ਅਧਿਕਾਰੀਆਂ ਮੁਤਾਬਕ ਮ੍ਰਿਤਕ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਲਾਸ਼ ਪੁਲੀਸ ਨੂੰ ਸੌਂਪ ਦਿੱਤਾ ਹੈ।

Advertisement
Advertisement
Advertisement
×