ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਸਟੈਨ ਸਵਾਮੀ ਵਾਂਗ ਜੇਲ੍ਹ ਵਿੱਚ ਹੇਮੰਤ ਸੋਰੇਨ ’ਤੇ ਜ਼ੁਲਮ ਹੋ ਰਿਹੈ’

08:04 AM Jun 08, 2024 IST

ਰਾਂਚੀ, 7 ਜੂਨ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਫੇਸਬੁੱਕ ਅਕਾਊਂਟ ਤੋਂ ਜਾਰੀ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਲ੍ਹ ਵਿਚ ਬੰਦ ਸੋਰੇਨ ਉੱਤੇ ਵੀ ਉਸੇ ਤਰ੍ਹਾਂ ਦਾ ਅੱੱਤਿਆਚਾਰ/ਜ਼ੁਲਮ ਕੀਤਾ ਜਾ ਰਿਹਾ ਹੈ, ਜਿਵੇਂ ਈਸਾਈ ਪਾਦਰੀ ਸਟੈਨ ਸਵਾਮੀ ’ਤੇ ਕੀਤਾ ਗਿਆ ਸੀ। ਸਵਾਮੀ, ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਆਦਿਵਾਸੀ ਲੋਕਾਂ ਦੇ ਹੱਕਾਂ ਲਈ ਸਮਰਪਿਤ ਕਰ ਦਿੱਤੀ ਸੀ, ਦੀ ਜੇਲ੍ਹ ਵਿਚ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਫੇਸਬੁੱਕ ਪੋਸਟ ਵਿਚ ਕਿਹਾ ਗਿਆ ਕਿ ਹਾਲੀਆ ਲੋਕ ਸਭਾ ਚੋਣਾਂ ਸਵਾਮੀ ਦੀ ਹਿਰਾਸਤ ਵਿਚ ਹੋਈ ਮੌਤ ਦਾ ਝਾਰਖੰਡ ਵੱਲੋਂ ਬਦਲਾ ਲੈਣ ਦੀ ਸ਼ੁਰੂਆਤ ਹੈ। ਸਾਬਕਾ ਮੁੱਖ ਮੰਤਰੀ ਸੋਰੇਨ ਦਾ ਇਹ ਫੇਸਬੁੱਕ ਖਾਤਾ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਵੱਲੋੋਂ ਚਲਾਇਆ ਜਾ ਰਿਹਾ ਹੈ। ਈਡੀ ਨੇ ਹੇਮਤ ਸੋਰੇਨ ਨੂੰ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਗਿਆ, ‘‘ਫਾਦਰ ਸਟੈਨ, ਜਿਨ੍ਹਾਂ ਨੇ ਸਮਾਜ ਦੇ ਸਭ ਤੋਂ ਵੱਧ ਕਮਜ਼ੋਰ ਤੇ ਦਬੇ ਕੁਚਲੇ ਵਰਗਾਂ ਲਈ ਆਪਣੀ ਆਵਾਜ਼ ਉਠਾਈ ਸੀ ਤੇ ਜਿਵੇਂ ਉਨ੍ਹਾਂ ਦੀ ਆਵਾਜ਼ ਖਾਮੋਸ਼ ਕੀਤੀ ਗਈ, ਠੀਕ ਉਸੇ ਤਰ੍ਹਾਂ ਹੇਮੰਤ ਸੋਰੇਨ ਨੂੰ ਦਬਾਉਣ ਦੀ ਕੋੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਲੋੜ ਹੈ ਕਿ ਹਰੇਕ ਝਾਰਖੰਡੀ ਪੂਰੀ ਮਜ਼ਬੂਤੀ ਨਾਲ ਹੇਮੰਤ ਸੋਰੇਨ ਦੀ ਹਮਾਇਤ ਵਿਚ ਖੜ੍ਹੇ। ਨਹੀਂ ਤਾਂ ਕੋਈ ਵੀ ਝਾਰਖੰਡ ਨੂੰ ਮਨੀਪੁਰ ਵਿਚ ਬਦਲਣ ਤੋਂ ਨਹੀਂ ਰੋਕ ਸਕਦਾ।’’ ਪੋਸਟ ਅਨੁਸਾਰ, ‘‘ਦਹਾਕਿਆਂ ਤੱਕ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਪਾਦਰੀ ਸਟੈਨ ਨੂੰ ਉਨ੍ਹਾਂ ਦੀ ਉਮਰ ਤੇ ਪਾਰਕਿਨਸਨ ਰੋਗ ਦੇ ਬਾਵਜੂਦ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ। ਜੇਲ੍ਹ ਵਿਚ ਸਿਹਤ ਵਿਗੜਨ ਕਰਕੇ ਉਨ੍ਹਾਂ ਦੀ 5 ਜੁਲਾਈ 2021 ਨੂੰ ਮੌਤ ਹੋ ਗਈ।’’ -ਪੀਟੀਆਈ

Advertisement

Advertisement