ਨਸ਼ੇੜੀ ਪਰਵਾਸੀ ਨੌਜਵਾਨ ਵੱਲੋਂ ਬੇਸਹਾਰਾ ਦੀ ਹੱਤਿਆ
ਅੰਮ੍ਰਿਤਸਰ (ਟਨਸ):
ਇੱਥੇ ਲੰਘੀ ਦੇਰ ਰਾਤ ਇੱਕ ਨੇਪਾਲੀ ਨੌਜਵਾਨ ਨੇ ਬਟਾਲਾ ਰੋਡ ’ਤੇ ਬੀਆਰਟੀਐੱਸ ਫਲਾਈਓਵਰ ਹੇਠਾਂ ਰਹਿ ਰਹੇ ਇੱਕ ਬੇਸਹਾਰਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਦਰ ਥਾਣੇ ਦੇ ਮੁਖੀ ਵਿਨੋਦ ਸ਼ਰਮਾ ਨੇ ਦੱਸਿਆ ਕਿ 15 ਸਾਲਾ ਲੜਕੇ ਨੇ ਫਲਾਈਓਵਰ ਦੇ ਪਿੱਲਰ ਨੰਬਰ-18 ਹੇਠਾਂ ਰਹਿੰਦੇ ਇੱਕ ਵਿਅਕਤੀ ਨੂੰ ਮਾਰ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਬਾਬਾ ਦੀ ਲਾਸ਼ ਸਵੇਰੇ ਪਿੱਲਰ ਨੇੜਿਓਂ ਬਰਾਮਦ ਹੋਈ। ਸੂਚਨਾ ਮਿਲਣ ਮਗਰੋਂ ਪੁਲੀਸ ਟੀਮਾਂ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਦੀ ਪਛਾਣ ਕੀਤੀ। ਮੁਲਜ਼ਮ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਇੱਥੇ ਆਪਣੇ ਚਾਚੇ ਨਾਲ ਰਹਿ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਬਾਬਾ ਤੇ ਸ਼ੱਕੀ ਨੌਜਵਾਨ ਨੇ ਮਿਲ ਕੇ ਨਸ਼ਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਗੁੱਸੇ ਵਿੱਚ ਆਏ ਨੌਜਵਾਨ ਨੇ ਬਾਬੇ ਨੂੰ ਹਾਕੀ ਨਾਲ ਕੁੱਟਿਆ ਅਤੇ ਬਾਅਦ ਵਿਚ ਉਸ ਦਾ ਗੁਪਤ ਅੰਗ ਕੱਟ ਦਿੱਤਾ।