For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਦੀ ਮਦਦ ਕਰੋ: ਸ਼ਾਹੀ ਇਮਾਮ

07:57 AM Mar 30, 2024 IST
ਧਾਰਮਿਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਦੀ ਮਦਦ ਕਰੋ  ਸ਼ਾਹੀ ਇਮਾਮ
ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਮਾਰਚ
ਮੁਸਲਿਮ ਭਾਈਚਾਰੇ ਵੱਲੋਂ ਅੱਜ ਵੱਖ-ਵੱਖ ਮਸਜਿਦਾਂ ਵਿੱਚ ਪਵਿੱਤਰ ਰਮਜ਼ਾਨ ਸ਼ਰੀਫ ਦੇ ਤੀਜੇ ਜ਼ੁੰਮੇ ਦੀ ਨਮਾਜ਼ ਅਦਾ ਕੀਤੀ ਗਈ। ਫੀਲਡ ਗੰਜ ਸਥਿਤ ਇਤਿਹਾਸਕ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਖਰਨ ਤੋਂ ਪਹਿਲਾਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸੰਬੋਧਨ ਕੀਤਾ। ਸ਼ਾਹੀ ਇਮਾਮ ਨੇ ਕਿਹਾ ਕਿ ਰਮਜ਼ਾਨ ਸ਼ਰੀਫ ਵਿੱਚ ਸਾਨੂੰ ਚਾਹੀਦਾ ਹੈ ਕਿ ਧਾਰਮਿਕ ਕੰਮਾਂ ਤੋਂ ਵੀ ਪਹਿਲਾਂ ਮਾਲੀ ਰੂਪ ਵਿੱਚ ਆਪਣੇ ਕਮਜ਼ੋਰ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੀ ਮਾਲੀ ਮਦਦ ਕਰੀਏ। ਗੁਆਂਢੀ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਜੇ ਉਹ ਭੁੱਖਾ ਹੈ ਤਾਂ ਮੁਸਲਮਾਨ ਦਾ ਫ਼ਰਜ਼ ਹੈ ਕਿ ਉਹ ਉਸ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸਾਨੂੰ ਪਿਆਰ-ਮੁਹਬੱਤ ਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×