ਹੈਲਿਕਸ ਸਕੂਲ ਦੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਬਾਰੇ ਪ੍ਰੇਰਿਆ
ਪੱਤਰ ਪ੍ਰੇਰਕ
ਪਾਤੜਾਂ, 2 ਅਗਸਤ
ਦਿ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਵਿੱਚ ਵਿਸ਼ਵ ਕੁਦਰਤ ਸੰਭਾਲ ਉਤਸਵ ਮਨਾਇਆ ਗਿਆ ਜਿਸ ਦਾ ਉਦੇਸ਼ ਕੁਦਰਤੀ ਸਰੋਤਾਂ ਦੀ ਰੱਖਿਆ ਬਾਰੇ ਜਾਗਰੂਕਤਾ ਕਰਨਾ ਸੀ। ਸਕੂਲ ਦੇ ਮੈਨੇਜਮੈਂਟ ਡਾਇਰੈਕਟਰ ਮੰਨਤ ਕੌਰ ਹਰੀਕਾ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਹਰਿਆ-ਭਰਿਆ ਵਾਤਾਵਰਨ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਕੂਲ ’ਚ ਜੁਲਾਈ ਮਹੀਨੇ ਕੁਦਰਤੀ ਸੰਭਾਲ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਬੱਚਿਆਂ ਨੇ ਘਰਾਂ, ਗਲੀ, ਮੁਹੱਲਿਆਂ ਵਿੱਚ ਬੂਟੇ ਲਗਾਏ। ਸਕੂਲ ਦੇ ਡਾਇਰੈਕਟਰ ਦਵਿੰਦਰ ਕੌਰ ਅਤੇ ਪ੍ਰਿੰਸੀਪਲ ਅਮਰਜੋਤ ਕੌਰ ਹਰੀਕਾ ਨੇ ਜੁਲਾਈ ਮਹੀਨੇ ਦਰਮਿਆਨ ਆ ਰਹੇ ਵਿਦਿਆਥੀਆਂ ਦੇ ਜਨਮ ਦਿਨ ਦੇ ਤੋਹਫੇ ਵੱਜੋਂ ਬੂਟੇ ਵੰਡੇ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਜੋਤ ਫਾਊਂਡੇਸ਼ਨ ਪੰਜਾਬ ਅਤੇ ਪਰਿਵਰਤਨ ਸੰਸਥਾ ਧੂਰੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਧੂਰੀ ਪਿੰਡ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਜੋਤ ਫਾਊਂਡੇਸ਼ਨ ਦੇ ਮੈਂਬਰ ਅਮਨਪ੍ਰੀਤ ਸਿੰਘ ਤੇ ਗੁਰਕਮਲ ਸਿੰਘ ਪੂਨੀਆ ਨੇ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਅਜਿਹੇ ਦਿਨ ਮਨਾਉਣ ਦੀ ਅਪੀਲ ਵੀ ਕੀਤੀ।