ਕਾਠਮੰਡੂ, 7 ਅਗਸਤਚਾਰ ਯਾਤਰੀਆਂ ਸਮੇਤ ਘੱਟੋ-ਘੱਟ ਪੰਜ ਲੋਕਾਂ ਨੂੰ ਲਿਜਾ ਰਿਹਾ ਹੈਲੀਕਾਪਟਰ ਬੁੱਧਵਾਰ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਬਾਹਰ ਇੱਕ ਜੰਗਲ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ ਪੰਜ ਜਣਿਆਂ ਦੀ ਮੌਤ ਦੀ ਖਬਰ ਹੈ। ਇਹ ਜਾਣਕਾਰੀ ਇਥੇ ਇਕ ਸਥਾਨਕ ਅਧਿਕਾਰੀ ਨੇ ਦਿੱਤੀ।-ਰਾਇਟਰਜ਼