ਹੈਲੀਕਾਪਟਰ ਹਾਦਸਾ: ਲਾਪਤਾ ਚਾਲਕ ਦਲ ਦੇ ਦੋ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
08:04 AM Sep 05, 2024 IST
Advertisement
ਪੋਰਬੰਦਰ, 4 ਸਤੰਬਰ
ਗੁਜਰਾਤ ਤੱਟ ਨੇੜੇ ਅਰਬ ਸਾਗਰ ’ਚ ਭਾਰਤੀ ਤੱਟ ਰੱਖਿਅਕ (ਆਈਸੀਜੀ) ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋਏ ਚਾਲਕ ਦਲ ਦੇ ਤਿੰਨ ਮੈਂਬਰਾਂ ’ਚੋਂ ਇਸ ਦੇ ਪਾਇਲਟ ਅਤੇ ਇਕ ਗੋਤਾਖੋਰ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਤੀਜੇ ਦੀ ਭਾਲ ਜਾਰੀ ਹੈ। ਤੱਟ ਰੱਖਿਅਕ ਦੇ ਬੁਲਾਰੇ ਅਮਿਤ ਉਨਿਆਲ ਨੇ ਦੱਸਿਆ ਕਿ ਬੀਤੀ ਰਾਤ ਕਮਾਂਡੈਂਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਦੂਜੇ ਪਾਇਲਟ ਰਾਕੇਸ਼ ਰਾਣਾ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਕੇਸ਼ ਰਾਣਾ ਦੀ ਭਾਲ ਲਈ ਚਾਰ ਸਮੁੰਦਰੀ ਬੇੜੇ ਅਤੇ ਇੱਕ ਜਹਾਜ਼ ਤਾਇਨਾਤ ਕੀਤਾ ਗਿਆ ਹੈ। ਹਾਦਸਾਗ੍ਰਸਤ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਗੁਜਰਾਤ ਤੱਟ ਨੇੜੇ ਭਾਰਤੀ ਤੱਟ ਰੱਖਿਅਕਾਂ ਦਾ ਹੈਲੀਕਾਪਟਰ ਹਾਸਦਾਗ੍ਰਸਤ ਹੋ ਗਿਆ ਸੀ। -ਪੀਟੀਆਈ
Advertisement
Advertisement