ਜੰਮੂ-ਕਸ਼ਮੀਰ ਵਿੱਚ ਭਾਰੀ ਬਰਫ਼ਬਾਰੀ
06:04 PM Feb 04, 2024 IST
Srinagar, Feb 04 (ANI): Central Reserve Police Force (CRPF) personnel patrol after the upper reaches of Jammu & Kashmir receive fresh snowfall, in Srinagar on Sunday. (ANI Photo)
Advertisement
ਨਵੀਂ ਦਿੱਲੀ, 4 ਫਰਵਰੀ
Advertisement
ਜੰਮੂ-ਕਸ਼ਮੀਰ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਸ੍ਰੀਨਗਰ ’ਚ ਐਤਵਾਰ ਨੂੰ ਭਾਰੀ ਬਰਫਬਾਰੀ ਹੋਈ। ਖਰਾਬ ਮੌਸਮ ਕਾਰਨ ਐਤਵਾਰ ਨੂੰ ਦਿੱਲੀ ਤੋਂ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਅਤੇ ਲੇਹ ਲਈ ਇੰਡੀਗੋ ਦੀਆਂ ਕੁੱਲ 6 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇੰਡੀਗੋ ਦੇ ਬੁਲਾਰੇ ਅਨੁਸਾਰ ਸ੍ਰੀਨਗਰ ਲਈ ਇੰਡੀਗੋ ਦੀਆਂ 4 ਅਤੇ ਲੇਹ ਲਈ ਇੰਡੀਗੋ ਦੀਆਂ 2 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਮੌਸਮ ਦੀ ਸਥਿਤੀ ਵਿੱਚ ਭਾਰੀ ਤਬਦੀਲੀ ਕਾਰਨ ਸ਼੍ਰੀਨਗਰ ਅਤੇ ਲੇਹ ਦੇ ਰਨਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਪੂਰਾ ਰਿਫੰਡ ਪ੍ਰਾਪਤ ਕਰਨ ਜਾਂ ਕਿਸੇ ਹੋਰ ਥਾਂ ਯਾਤਰਾ ਕਰਨ ਜਾਂ ਫਲਾਈਟ ਨੂੰ ਰੀ-ਸ਼ਡਿਊਲ ਕਰਨ ਦੇ ਵਿਕਲਪ ਦਿੱਤੇ ਗਏ ਹਨ।
Advertisement
Advertisement