For the best experience, open
https://m.punjabitribuneonline.com
on your mobile browser.
Advertisement

ਮੁੰਬਈ ਵਿੱਚ ਭਾਰੀ ਮੀਂਹ; ਕਈ ਉਡਾਣਾਂ ਰੱਦ

07:07 PM Jul 08, 2024 IST
ਮੁੰਬਈ ਵਿੱਚ ਭਾਰੀ ਮੀਂਹ  ਕਈ ਉਡਾਣਾਂ ਰੱਦ
Advertisement

ਮੁੰਬਈ, 8 ਜੁਲਾਈ
ਇੱਥੇ ਬੀਤੀ ਰਾਤ ਤੋਂ ਅੱਜ ਸਵੇਰੇ ਤੱਕ ਛੇ ਘੰਟਿਆਂ ਵਿੱਚ 300 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਇਸ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਭਾਰੀ ਮੀਂਹ ਕਾਰਨ ਹਵਾਈ ਅੱਡੇ ’ਤੇ ਦਿਸਣਯੋਗਤਾ ਘੱਟ ਗਈ ਹੈ। ਮੁੰਬਈ ਵਿਚ ਸਵੇਰੇ 11 ਵਜੇ ਤੱਕ 50 ਉਡਾਣਾਂ ਰੱਦ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 42 ਉਡਾਣਾਂ ਇੰਡੀਗੋ ਦੀਆਂ, 6 ਉਡਾਣਾਂ ਏਅਰ ਇੰਡੀਆ ਦੀਆਂ ਅਤੇ ਦੋ ਉਡਾਣਾਂ ਹੋਰ ਏਅਰਲਾਈਨਜ਼ ਦੀਆਂ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲ ਟਰੈਕਾਂ ’ਤੇ ਪਾਣੀ ਭਰਨ ਕਾਰਨ ਮੁੰਬਈ ਡਿਵੀਜ਼ਨ ਦੀਆਂ ਪੰਜ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੁਝ ਲੋਕਲ ਟਰੇਨਾਂ ਵੀ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਮੁੰਬਈ ਵਿੱਚ ਬੀਐਮਸੀ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਕਸ ’ਤੇ ਪੋਸਟ ਪਾ ਕੇ ਕਿਹਾ ਹੈ ਕਿ ਮੁੁੰਬਈ ਵਿਚ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਤੇ ਲੋਕ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲਣ।

Advertisement

Advertisement

Advertisement
Author Image

sukhitribune

View all posts

Advertisement