ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ’ਚ ਕਿਤੇ ਤੇਜ਼ ਮੀਂਹ, ਕਿਤੇ ਤਿੱਖੀ ਧੁੱਪ

07:34 AM Aug 26, 2024 IST
ਤਾਜਪੁਰ ਰੋਡ ’ਤੇ ਮੀਂਹ ਦੌਰਾਨ ਖਰਾਬ ਹੋਏ ਜੁਗਾੜੂ ਰੇਹੜੇ ਨੂੰ ਪਿੱਛੇ ਕਰਦਾ ਹੋਇਆ ਇੱਕ ਵਿਅਕਤੀ।

ਸਤਵਿੰਦਰ ਬਸਰਾ
ਲੁਧਿਆਣਾ, 25 ਅਗਸਤ
ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੱਦਲਾਂ ਦੀ ਜ਼ੋਰਦਾਰ ਗਰਜ਼ ਤੋਂ ਬਾਅਦ ਆਏ ਤੇਜ਼ ਮੀਂਹ ਨੇ ਜਲ-ਥਲ ਕਰ ਦਿੱਤਾ ਜਦਕਿ ਕਈ ਇਲਾਕਿਆਂ ਵਿੱਚ ਤਿੱਖੀ ਧੁੱਪ ਨੇ ਲੁਧਿਆਣਵੀਆਂ ਨੂੰ ਪ੍ਰੇਸ਼ਾਨ ਕਰੀ ਰੱਖਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ 22.2 ਐੱਮਐੱਮ ਮੀਂਹ ਪਿਆ ਹੈ। ਬੀਤੇ ਦਿਨ ਇੱਥੋਂ ਦੇ ਫਿਰੋਜ਼ਪੁਰ ਰੋਡ ’ਤੇ ਪੈਂਦੇ ਬੀਆਰਐਸ ਨਗਰ, ਬਾੜੇਵਾਲ, ਗੁਰਦੇਵ ਨਗਰ, ਸਰਾਭਾ ਨਗਰ, ਘੁਮਾਰ ਮੰਡੀ ਆਦਿ ਇਲਾਕਿਆਂ ਵਿੱਚ ਭਰਵਾਂ ਮੀਂਹ ਪਿਆ ਸੀ ਜਦਕਿ ਇਸ ਦਿਨ ਸੁੱਕੇ ਰਹਿਣ ਵਾਲੇ ਇਲਾਕੇ ਤਾਜਪੁਰ ਰੋਡ, ਟਿੱਬਾ ਰੋਡ, ਜਮਾਲਪੁਰ ਚੌਂਕ, ਜਲੰਧਰ ਬਾਈਪਾਸ ਤੇ ਬਸਤੀ ਜੋਧੇਵਾਲ ਆਦਿ ਵਿੱਚ ਅੱਜ ਦੁਪਹਿਰ ਸਮੇਂ ਭਰਵਾਂ ਮੀਂਹ ਪਿਆ। ਕਰੀਬ ਦੋ ਕੁ ਵਜੇ ਸ਼ੁਰੂ ਹੋਏ ਇਸ ਮੀਂਹ ਨੇ ਇੱਕ ਘੰਟੇ ਵਿੱਚ ਹੀ ਨੀਵੀਆਂ ਸੜਕਾਂ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤੀਆਂ। ਕਈ ਸੜਕਾਂ ’ਤੇ ਪਏ ਟੋਇਆਂ ਵਿੱਚ ਪਾਣੀ ਭਰ ਜਾਣ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਵੀ ਸਵੇਰ ਸਮੇਂ ਹਲਕਾ ਮੀਂਹ ਪੈਣ ਤੋਂ ਬਾਅਦ ਦੁਪਹਿਰ ਤੱਕ ਤਿੱਖੀ ਧੁੱਪ ਨਿਕਲੀ ਰਹੀ। ਮੀਂਹ ਦੇ ਬਾਵਜੂਦ ਅੱਜ ਦਾ ਤਾਪਮਾਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਥਾਂ ਹੁੰਮਸ ਵਿੱਚ ਹੋਰ ਵਾਧਾ ਹੋ ਗਿਆ ਹੈ। ਪੀਏਯੂ ਮੌਸਮ ਵਿਭਾਗ ਅਨੁਸਾਰ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਅਤੇ ਕਈ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।

Advertisement

Advertisement
Advertisement