For the best experience, open
https://m.punjabitribuneonline.com
on your mobile browser.
Advertisement

ਮੁੰਬਈ ਵਿਚ ਭਾਰੀ ਮੀਂਹ; 15 ਹਵਾਈ ਉਡਾਣਾਂ ਪ੍ਰਭਾਵਿਤ

07:25 AM Jul 22, 2024 IST
ਮੁੰਬਈ ਵਿਚ ਭਾਰੀ ਮੀਂਹ  15 ਹਵਾਈ ਉਡਾਣਾਂ ਪ੍ਰਭਾਵਿਤ
ਮੁੰਬਈ ਦੇ ਦਾਦਰ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਸੜਕ ’ਤੇ ਲੱਗਿਆ ਜਾਮ। ਫੋਟੋ: ਪੀਟੀਆਈ
Advertisement

ਮੁੰਬਈ, 21 ਜੁਲਾਈ
ਮੁੰਬਈ ਤੇ ਆਸ ਪਾਸ ਦੇ ਖੇਤਰਾਂ ਵਿਚ ਅੱਜ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ’ਤੇ ਪਾਣੀ ਭਰ ਗਿਆ। ਖ਼ਰਾਬ ਮੌਸਮ ਅਤੇ ਘੱਟ ਦਿਸਣਯੋਗਤਾ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਨੂੰ ਦੋ ਵਾਰ ਮੁਅੱਤਲ ਕੀਤਾ ਗਿਆ। ਇੱਥੇ ਸ਼ਾਮ 4 ਵਜੇ ਤੱਕ 15 ਉਡਾਣਾਂ ਨੂੰ ਨੇੜਲੇ ਹਵਾਈ ਅੱਡਿਆਂ ਮੁੱਖ ਤੌਰ ’ਤੇ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ।
ਇੱਥੋਂ ਦੇ ਹਵਾਈ ਅੱਡੇ ’ਤੇ ਦੁਪਹਿਰ 12.12 ਵਜੇ ਅੱਠ ਮਿੰਟ ਲਈ ਅਤੇ ਦੁਪਹਿਰ ਇਕ ਤੋਂ ਸਵਾ ਇਕ ਵਜੇ ਤਕ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਇਥੋਂ ਇੰਡੀਗੋ, ਏਅਰ ਇੰਡੀਆ, ਵਿਸਤਾਰਾ ਦੀਆਂ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਮੁੰਬਈ ਵਿਚ ਰੇਲ ਸੇਵਾਵਾਂ ਪੱਛਮੀ ਅਤੇ ਮੱਧ ਰੇਲਵੇ ਰੂਟਾਂ ’ਤੇ ਆਮ ਵਾਂਗ ਚੱਲੀਆਂ ਪਰ ਮਾਨ ਖੁਰਦ, ਪਨਵੇਲ ਅਤੇ ਕੁਰਲਾ ਸਟੇਸ਼ਨਾਂ ਨੇੜੇ ਪਾਣੀ ਭਰਨ ਕਾਰਨ ਹਾਰਬਰ ਲਾਈਨ ’ਤੇ ਰੇਲ ਗੱਡੀਆਂ 15 ਤੋਂ 20 ਮਿੰਟ ਦੀ ਦੇਰੀ ਨਾਲ ਚੱਲੀਆਂ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਕੁਝ ਬੱਸਾਂ ਨੂੰ ਦੂਜੇ ਰੂਟਾਂ ਵੱਲ ਮੋੜ ਦਿੱਤਾ ਗਿਆ।
ਟਰੈਫਿਕ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਡੀਐਨ ਨਗਰ ਵਿੱਚ ਅੰਧੇਰੀ ਸਬਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੱਖਣ ਵੱਲ ਟਰੈਫਿਕ ਨੂੰ ਗੋਖਲੇ ਬਰਿੱਜ ਅਤੇ ਉੱਤਰ ਵੱਲ ਟਰੈਫਿਕ ਨੂੰ ਠਾਕਰੇ ਬਰਿੱਜ ਰਾਹੀਂ ਭੇਜਿਆ ਗਿਆ। ਮੱਧ ਮੁੰਬਈ ਦੇ ਵਡਾਲਾ ਅਤੇ ਮਾਟੁੰਗਾ ਵਿਚ ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਵਾਹਨ ਫਸ ਗਏ। -ਪੀਟੀਆਈ

Advertisement

ਪਹਾੜੀ ਖੇਤਰ ’ਤੇ ਗਏ 60 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ

ਨਵੀ ਮੁੰਬਈ: ਇੱਥੇ ਭਾਰੀ ਮੀਂਹ ਦੌਰਾਨ ਬੇਲਾਪੁਰ ਦੇ ਪਹਾੜੀ ਖੇਤਰ ਵਿਚ ਪਾਣੀ ਵਿੱਚ ਫਸੇ 60 ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਨਵੀ ਮੁੰਬਈ ’ਚ ਅੱਜ ਦੁਪਹਿਰ ਡੇਢ ਵਜੇ ਤਕ ਪੰਜ ਘੰਟਿਆਂ ਵਿਚ 83.38 ਮਿਲੀਮੀਟਰ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਬੇਲਾਪੁਰ ਵਿਚ ਆਰਟਿਸਟ ਕਲੋਨੀ ਪਿੱਛੇ ਸਥਿਤ ਪਹਾੜੀ ’ਤੇ 60 ਸੈਲਾਨੀ ਫਸ ਗਏ। ਇਸ ਤੋਂ ਬਾਅਦ ਫਾਇਰ ਬ੍ਰਿਗੇਡ, ਪੁਲੀਸ ਅਤੇ ਨਵੀਂ ਮੁੰਬਈ ਆਫ਼ਤ ਪ੍ਰਬੰਧਨ ਟੀਮਾਂ ਮੌਕੇ ’ਤੇ ਪੁੱਜੀਆਂ। ਮੁੰਬਈ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪੀਟੀਆਈ

Advertisement
Author Image

sukhwinder singh

View all posts

Advertisement
Advertisement
×