For the best experience, open
https://m.punjabitribuneonline.com
on your mobile browser.
Advertisement

ਮੁੰਬਈ ਵਿਚ ਭਾਰੀ ਮੀਂਹ; 15 ਹਵਾਈ ਉਡਾਣਾਂ ਪ੍ਰਭਾਵਿਤ

07:11 PM Jul 21, 2024 IST
ਮੁੰਬਈ ਵਿਚ ਭਾਰੀ ਮੀਂਹ  15 ਹਵਾਈ ਉਡਾਣਾਂ ਪ੍ਰਭਾਵਿਤ
Advertisement

ਮੁੰਬਈ, 21 ਜੁਲਾਈ
ਮੁੰਬਈ ਤੇ ਆਸ ਪਾਸ ਦੇ ਖੇਤਰਾਂ ਵਿਚ ਅੱਜ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ’ਤੇ ਪਾਣੀ ਭਰ ਗਿਆ। ਖ਼ਰਾਬ ਮੌਸਮ ਅਤੇ ਘੱਟ ਦਿਸਣਯੋਗਤਾ ਕਾਰਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਨੂੰ ਦੋ ਵਾਰ ਮੁਅੱਤਲ ਕੀਤਾ ਗਿਆ। ਇੱਥੇ ਸ਼ਾਮ 4 ਵਜੇ ਤੱਕ 15 ਉਡਾਣਾਂ ਨੂੰ ਨੇੜਲੇ ਹਵਾਈ ਅੱਡਿਆਂ ਮੁੱਖ ਤੌਰ ’ਤੇ ਅਹਿਮਦਾਬਾਦ ਵੱਲ ਮੋੜ ਦਿੱਤਾ ਗਿਆ। ਇੱਥੋਂ ਦੇ ਹਵਾਈ ਅੱਡੇ ’ਤੇ ਦੁਪਹਿਰ 12.12 ਵਜੇ ਅੱਠ ਮਿੰਟ ਲਈ ਅਤੇ ਦੁਪਹਿਰ ਇਕ ਤੋਂ ਸਵਾ ਇਕ ਵਜੇ ਤਕ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਇਥੋਂ ਇੰਡੀਗੋ, ਏਅਰ ਇੰਡੀਆ, ਵਿਸਤਾਰਾ ਦੀਆਂ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ। ਮੁੰਬਈ ਵਿਚ ਰੇਲ ਸੇਵਾਵਾਂ ਪੱਛਮੀ ਅਤੇ ਮੱਧ ਰੇਲਵੇ ਰੂਟਾਂ ’ਤੇ ਆਮ ਵਾਂਗ ਚੱਲੀਆਂ ਪਰ ਮਾਨਖੁਰਦ, ਪਨਵੇਲ ਅਤੇ ਕੁਰਲਾ ਸਟੇਸ਼ਨਾਂ ਨੇੜੇ ਪਾਣੀ ਭਰਨ ਕਾਰਨ ਹਾਰਬਰ ਲਾਈਨ ’ਤੇ ਰੇਲ ਗੱਡੀਆਂ 15 ਤੋਂ 20 ਮਿੰਟ ਦੀ ਦੇਰੀ ਨਾਲ ਚੱਲੀਆਂ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਕੁਝ ਬੱਸਾਂ ਨੂੰ ਦੂਜੇ ਰੂਟਾਂ ਵੱਲ ਮੋੜ ਦਿੱਤਾ ਗਿਆ। ਇੱਕ ਟਰੈਫਿਕ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਡੀਐਨ ਨਗਰ ਵਿੱਚ ਅੰਧੇਰੀ ਸਬਵੇਅ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੱਖਣ ਵੱਲ ਟਰੈਫਿਕ ਨੂੰ ਗੋਖਲੇ ਬਰਿੱਜ ਅਤੇ ਉੱਤਰ ਵੱਲ ਟਰੈਫਿਕ ਨੂੰ ਠਾਕਰੇ ਬਰਿੱਜ ਰਾਹੀਂ ਭੇਜਿਆ ਗਿਆ। ਮੱਧ ਮੁੰਬਈ ਦੇ ਵਡਾਲਾ ਅਤੇ ਮਾਟੁੰਗਾ ਵਿਚ ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਵਾਹਨ ਫਸ ਗਏ।

Advertisement

Advertisement
Author Image

sukhitribune

View all posts

Advertisement
Advertisement
×