ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ’ਚ ਭਰਵੇਂ ਮੀਂਹ ਨੇ ਦਿੱਕਤਾਂ ਵਧਾਈਆਂ

07:24 AM Jul 16, 2023 IST
ਦਿੱਲੀ ਆੲੀਟੀਓ ਵਿੱਚ ਇੱਕ ਸਡ਼ਕ ’ਤੇ ਖਡ਼੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆੲੀ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਸ਼ਾਮ ਵੇਲੇ ਭਾਰੀ ਮੀਂਹ ਪੈਣ ਮਗਰੋਂ ਕਈ ਲੋਕਾਂ ਦੀਆਂ ਦਿੱਕਤਾਂ ਵੱਧ ਗਈਆਂ ਹਨ ਤੇ ਕਈ ਥਾਵਾਂ ’ਤੇ ਹੋਰ ਪਾਣੀ ਭਰਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਕੁਝ ਦਨਿਾਂ ਤੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਸੀ ਤੇ ਹੁਣ ਤਾਜ਼ਾ ਪਏ ਮੀਂਹ ਮਗਰੋਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਯਮੁਨਾ ਨਦੀ ਦੇ ਪਾਣੀ ਪੱਧਰ ’ਚ ਕਮੀ ਦਰਜ ਕੀਤੀ ਗਈ ਸੀ ਪਰ ਅੱਜ ਪਏ ਮੀਂਹ ਕਾਰਨ ਪਾਣੀ ਪੱਧਰ ਵੱਧ ਸਕਦਾ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਅੱਜ ਹੜ੍ਹ ਦੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਉੱਚ ਪੱਧਰੀ ਬੈਠਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੀਤੀ ਗਈ ਅਤੇ ਅਧਿਕਾਰੀਆਂ ਤੇ ਮੰਤਰੀਆਂ ਨੂੰ ਇਲਾਕਾ ਪੱਧਰੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੱਸਿਆ ਗਿਆ ਕਿ ਯਮੁਨਾ ਨਦੀ ਵਿਚ ਪਾਣੀ ਹੌਲੀ ਹੌਲੀ ਉਤਰਨ ਲੱਗਾ ਹੈ ਤੇ ਜੇਕਰ ਮੁੜ ਭਾਰੀ ਮੀਂਹ ਨਾ ਪਿਆ ਤਾਂ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ। ਚੰਦਰਾਵਾਲ ਅਤੇ ਵਜ਼ੀਰਾਬਾਦ ਵਾਟਰ ਟਰੀਟਮੈਂਟ ਪਲਾਂਟਾਂ ਤੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਦੋਵੇਂ ਪਲਾਂਟ ਭਲਕ ਤੱਕ ਚਾਲੂ ਹੋ ਜਾਣਗੇ। ਉਨ੍ਹਾਂ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿੱਚ ਤੈਰਾਕੀ ਕਰਨ ਜਾਂ ਵੀਡੀਓ ਬਣਾਉਣ ਅਤੇ ਸੈਲਫੀ ਲਈ ਹੜ੍ਹ ਵਾਲੇ ਇਲਾਕਿਆਂ ਦਾ ਦੌਰਾ ਕਰਨ ਤੋਂ ਸਾਵਧਾਨ ਕੀਤਾ ਹੈ। ਹੜ੍ਹ ਦੇ ਪਾਣੀ ਵਿੱਚ ਖੇਡਦੇ ਬੱਚਿਆਂ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਗਤੀਵਿਧੀ ਘਾਤਕ ਹੋ ਸਕਦੀ ਹੈ।ਮਿਲੀ ਜਾਣਕਾਰੀ ਅਨੁਸਾਰ ਪੰਜ ਦਨਿ ਤੋਂ ਦਿੱਲੀ ’ਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਹੀ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ ਤੇ ਰਾਹਤ ਕਾਰਜ ਜਾਰੀ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਭੋਜਨ ਸਪਲਾਈ ਕਰਨ ਲਈ ਪਾਰਟੀ ਦੇ ਹੈੱਡ ਕੁਆਰਟਰ ਵਿੱਚ ‘ਹੜ੍ਹ ਰਾਹਤ ਰਸੋਈ’ ਸਥਾਪਤ ਕੀਤੀ ਹੈ। ਐੱਨਡੀਆਰਐੱਫ ਨੇ ਹੁਣ ਤੱਕ 900 ਤੋਂ ਵੱਧ ਪਸ਼ੂ ਵੀ ਬਚਾਏ ਹਨ। -ਪੀਟੀਆਈ

Advertisement

ਸਿਖਲਾਈ ਸੰਸਥਾ ’ਚ ਫਸੇ 33 ਵਿਦਿਆਰਥੀ ਬਚਾਏ
ਨਵੀਂ ਦਿੱਲੀ: ਦਿੱਲੀ ਦੇ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਨੇ ਅੱਜ ਆਈਟੀਓ ਸਥਿਤ ਇੱਕ ਸਿਖਲਾਈ ਸੰਸਥਾ ’ਚ ਹੜ੍ਹ ਦਾ ਪਾਣੀ ਦਾਖਲ ਹੋਣ ਕਾਰਨ ਫਸੇ 33 ਵਿਦਿਆਰਥੀ ਬਚਾਏ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਵੇਰੇ 11.20 ਵਜੇ ਇਸ ਸਬੰਧੀ ਸੂਚਨਾ ਮਿਲੀ ਸੀ ਤੇ ਉਹ ਤੁਰੰਤ ਸਬੰਧਤ ਸੰਸਥਾ ’ਚ ਫਸੇ ਵਿਦਿਆਰਥੀਆਂ ਨੂੰ ਬਚਾਉਣ ਲਈ ਪਹੁੰਚੇ। ਉਨ੍ਹਾਂ ਇੱਥੇ ਫਾਇਰ ਟੈਂਡਰਾਂ ਦੀ ਮਦਦ ਨਾਲ 33 ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਹੈ। -ਪੀਟੀਆਈ

Advertisement
Advertisement
Tags :
Delhi Floodਦਿੱਕਤਾਂਦਿੱਲੀਭਰਵੇਂਮੀਂਹਵਧਾਈਆਂ
Advertisement