ਆਲੂਆਂ ਦੀ ਫਸਲ ਦਾ ਭਾਰੀ ਨੁਕਸਾਨ
09:02 AM Feb 02, 2024 IST
ਮੋਰਿੰਡਾ (ਸੰਜੀਵ ਤੇਜਪਾਲ): ਇਲਾਕੇ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਆਲੂ, ਬਰਸੀਮ ਅਤੇ ਹੋਰ ਚਾਰੇ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ। ਕਈ ਥਾਈਂ ਅਗੇਤੀਆਂ ਕਣਕਾਂ ਵੀ ਗੜਿਆਂ ਜੋ ਨਿੱਸਰ ਚੁੱਕੀਆਂ ਸਨ, ਉਨ੍ਹਾਂ ਦੀਆਂ ਬੱਲੀਆਂ ਟੁੱਟ ਗਈਆਂ। ਪਰਮਿੰਦਰ ਸਿੰਘ ਚਲਾਕੀ ਸੂਬਾ ਜਨਰਲ ਸਕੱਤਰ ਬੀਕੇਯੂ ਰਾਜੇਵਾਲ ਨੇ ਦੱਸਿਆ ਕਿ ਮੋਰਿੰਡਾ ਇਲਾਕੇ ਦੇ ਪਿੰਡਾਂ ਚਲਾਕੀ, ਬਹਬਿਲਪੁਰ, ਡੂਮਛੇੜੀ, ਕੋਟਲੀ, ਤਾਜਪੁਰ, ਸੱਖੋਮਾਜਰਾ, ਲੁਠੇੜੀ, ਕਲਾਰਾਂ, ਆਦਿ ਪਿੰਡਾਂ ਵਿੱਚ ਫਸਲਾਂ ਦਾ ਬਹੁਤ ਨੁਕਸਾਨ ਹੋ ਗਿਆ। ਕਈ ਥਾਈਂ ਕਣਕ ਦੇ ਖੇਤਾਂ ਵਿੱਚ ਅੱਧਾ-ਅੱਧਾ ਫੁੱਟ ਤੱਕ ਪਾਣੀ ਭਰ ਗਿਆ। ਤੇਜ਼ ਹਵਾਵਾਂ ਅਤੇ ਗੜਿਆਂ ਕਾਰਨ ਸਰ੍ਹੋਂ ’ਤੇ ਆਏ ਫੁੱਲ ਵੀ ਝੜ ਗਏ, ਜਿਸ ਨਾਲ ਸਰ੍ਹੋਂ ਦੀ ਫਸਲ ਦੇ ਝਾੜ ’ਤੇ ਕਾਫੀ ਫਰਕ ਪਵੇਗਾ। ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੰਜਾਬ ਸਰਕਾਰ ਤੋਂ ਸਪੈਸ਼ਲ ਗਿਰਦਾਵਰੀ ਕਰਾਉਣ ਦੀ ਮੰਗ ਕੀਤੀ ਹੈ।
Advertisement
Advertisement