ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਢੀਂਡਸਾ ਧੜੇ ਦੀ ਬੰਦ ਕਮਰਾ ਮੀਟਿੰਗ ’ਚ ਹੋਈ ਗਰਮਾ-ਗਰਮੀ

07:41 AM Apr 18, 2024 IST
ਚੰਡੀਗੜ੍ਹ ਵਿੱਚ ਮੀਟਿੰਗ ਕਰਦੇ ਹੋਏ ਢੀਂਡਸਾ ਧੜੇ ਦੇ ਆਗੂ।

ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਹਲਕਾ ਸੰਗਰੂਰ ਤੋਂ ਟਿਕਟ ਕੱਟੇ ਜਾਣ ਤੋਂ ਅੱਜ ਔਖੇ ਹੋਏ ਢੀਂਡਸਾ ਗਰੁੱਪ ਨੇ ਇੱਥੇ ਬੰਦ ਕਮਰਾ ਮੀਟਿੰਗ ਕੀਤੀ। ਇਸ ਵਿੱਚ ਢੀਂਡਸਾ ਧੜੇ ਦੇ ਆਗੂ ਗਰਮ ਰਹੇ ਜਦੋਂ ਕਿ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨਰਮ ਪੈਂਦੇ ਨਜ਼ਰ ਆਏ। ਜਦੋਂ ਅਕਾਲੀ ਦਲ ਨੇ ਟਿਕਟਾਂ ਦੀ ਸੂਚੀ ਜਾਰੀ ਕੀਤੀ ਸੀ ਤਾਂ ਉਦੋਂ ਸੁਖਦੇਵ ਸਿੰਘ ਢੀਂਡਸਾ ਨੇ ਕਾਫ਼ੀ ਸਖ਼ਤ ਤੇਵਰ ਦਿਖਾਏ ਸਨ ਪਰ ਅੱਜ ਦੀ ਮੀਟਿੰਗ ਤੋਂ ਜਾਪਦਾ ਹੈ ਕਿ ਢੀਂਡਸਾ ਠੰਢੇ ਪੈ ਗਏ ਹਨ।
ਸੁਖਦੇਵ ਸਿੰਘ ਢੀਂਡਸਾ ਨੇ ਇਸ ਮੌਕੇ ਆਗੂਆਂ ਅਤੇ ਵਰਕਰਾਂ ਨੂੰ ਸ਼ਾਂਤ ਕਰਾਇਆ ਅਤੇ ਕਿਹਾ ਕਿ ਬੇਸ਼ੱਕ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪਰ ਅਸੀਂ ਕਦੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਤਾਂ ’ਤੇ ਹਮੇਸ਼ਾ ਪਹਿਰਾ ਦਿੰਦੇ ਰਹਾਂਗੇ। ਢੀਂਡਸਾ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਢੀਂਡਸਾ ਪਰਿਵਾਰ ਹੁਣ ਕਿਸੇ ਹੋਰ ਪਾਰਟੀ ਦਾ ਪੱਲਾ ਨਹੀਂ ਫੜੇਗਾ ਬਲਕਿ ਅਕਾਲੀ ਦਲ ਦੇ ਨਾਲ ਹੀ ਚੱਲੇਗਾ। ਪਹਿਲਾਂ ਚਰਚਾ ਸੀ ਕਿ ਢੀਂਡਸਾ ਗਰੁੱਪ ਕੋਈ ਸਖ਼ਤ ਫ਼ੈਸਲਾ ਲੈ ਸਕਦਾ ਹੈ। ਅੱਜ ਦੀ ਮੀਟਿੰਗ ਮਗਰੋਂ ਢੀਂਡਸਾ ਧੜੇ ਦੇ ਕਈ ਨੇਤਾ ਮਾਯੂਸ ਨਜ਼ਰ ਆਏ ਜਿਨ੍ਹਾਂ ਨੂੰ ਢੀਂਡਸਾ ਪਰਿਵਾਰ ਵੱਲੋਂ ਸਖ਼ਤ ਸਟੈਂਡ ਲਏ ਜਾਣ ਦੀ ਆਸ ਸੀ। ਧੜੇ ਦੇ ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਪਰਮਿੰਦਰ ਢੀਂਡਸਾ ਦੀ ਟਿਕਟ ਕੱਟ ਕੇ ਉਨ੍ਹਾਂ ਨੂੰ ਨੀਵਾਂ ਦਿਖਾਇਆ ਗਿਆ ਹੈ ਜਦੋਂਕਿ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਪੰਥ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਕਈ ਵਾਅਦੇ ਕੀਤੇ ਗਏ ਸਨ। ਆਗੂਆਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੇ ਭਰੋਸਾ ਦਿੱਤਾ ਸੀ ਕਿ ਟਿਕਟਾਂ ਉਨ੍ਹਾਂ ਦੀ ਸਲਾਹ ਨਾਲ ਦਿਆਂਗੇ। ਆਗੂਆਂ ਨੇ ਜ਼ੋਰ ਪਾਇਆ ਕਿ ਇਸ ਅਣਦੇਖੀ ਨੂੰ ਲੈ ਕੇ ਸਖ਼ਤ ਫੈਸਲਾ ਜਾਵੇ ਅਤੇ ਬਹੁਤੇ ਆਗੂਆਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਸਥਿਤੀਆਂ ਵਿੱਚ ਉਹ ਅਕਾਲੀ ਦਲ ਨਾਲ ਨਹੀਂ ਚੱਲ ਸਕਣਗੇ। ਅਖੀਰ ਵਿੱਚ ਢੀਂਡਸਾ ਨੇ ਸਭਨਾਂ ਨੂੰ ਸ਼ਾਂਤ ਕਰਦਿਆਂ ਅਕਾਲੀ ਦਲ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਸੂਤਰ ਦੱਸਦੇ ਹਨ ਕਿ ਢੀਂਡਸਾ ਧੜੇ ਦੇ ਸੀਨੀਅਰ ਆਗੂਆਂ ਨੇ ਬਦਲਵੇਂ ਰਾਹ ਭਾਲਣੇ ਸ਼ੁਰੂ ਕਰ ਦਿੱਤੇ ਹਨ। ਮੀਟਿੰਗ ਵਿੱਚ ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਸੰਤ ਬਲਵੀਰ ਸਿੰਘ ਘੁੰਨਸ, ਗਗਨਜੀਤ ਸਿੰਘ ਬਰਨਾਲਾ, ਪ੍ਰਕਾਸ਼ ਚੰਦ ਗਰਗ, ਸੁਖਵਿੰਦਰ ਸਿੰਘ ਔਲਖ, ਗੁਰਬਚਨ ਸਿੰਘ ਬਚੀ, ਮਨਜੀਤ ਸਿੰਘ ਬੱਪੀਆਣਾ ਆਦਿ ਸ਼ਾਮਲ ਸਨ।

Advertisement

Advertisement
Advertisement