ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਰਮੀ, ਜ਼ਾਬਤੇ ਤੇ ਸਵਾਲਾਂ ਨੇ ਉਮੀਦਵਾਰ ਪੜ੍ਹਨੇ ਪਾਏ

07:55 AM May 21, 2024 IST
ਹੁਸ਼ਿਆਰਪੁਰ ’ਚ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੂੰ ਸਵਾਲ ਕਰਦੇ ਹੋਏ ਕਿਸਾਨ।-ਫੋਟੋ: ਮਲਕੀਅਤ ਸਿੰਘ

ਸੁਰਜੀਤ ਮਜਾਰੀ
ਬੰਗਾ, 20 ਮਈ
ਵਾਤਾਵਰਨ ਅਨੁਕੂੁਲ ਵਾਹਨਾਂ ਅਤੇ ਕੋਠੀਆਂ ਅੰਦਰ ਆਨੰਦ ਮਾਣਨ ਵਾਲੇ ਸਿਆਸੀ ਆਗੂਆਂ ਦੇ ਚਿਹਰਿਆਂ ’ਤੇ 43 ਡਿਗਰੀ ਤਾਪਮਾਨ ਦਾ ਤਾਪ ਸਾਫ਼ ਝਲਕ ਰਿਹਾ ਹੈ। ਉਹ ਚੋਣ ਮੀਟਿੰਗਾਂ ਅਤੇ ਰੈਲੀਆਂ ’ਚ ਆਪਣੇ ਚਿਹਰਿਆਂ ਨੂੰ ਰੁਮਾਲਾਂ ਨਾਲ ਵਾਰ ਵਾਰ ਸਾਫ਼ ਕਰਦੇ ਨਜ਼ਰੀਂ ਪੈ ਰਹੇ ਹਨ ਅਤੇ ਹੱਥਾਂ ’ਚ ਪਾਣੀ ਦੀਆਂ ਬੋਤਲਾਂ ਲੈ ਕੇ ਘੁੰਮ ਰਹੇ ਹਨ। ਮੰਚਾਂ ’ਤੇ ਲਾਏ ਵੱਡੇ ਵੱਡੇ ਕੂਲਰ ਵੀ ਉਨ੍ਹਾਂ ਨੂੰ ਰਾਹਤ ਦਿੰਦੇ ਨਹੀਂ ਜਾਪ ਰਹੇ।
ਮੌਸਮ ਦੇ ਇਸ ਤਾਪ ਦੇ ਨਾਲ-ਨਾਲ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਤਿਰਛੀ ਨਜ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਉੱਪਰ ਪ੍ਰਚਾਰ ਸਾਧਨ ਸੀਮਤ ਕਰਨ ਦਾ ਸ਼ਿਕੰਜਾ ਕੱਸਿਆ ਗਿਆ ਹੈ। ਇਸ ਤਹਿਤ ਪੈਂਫਲਿਟ, ਪੋਸਟਰਾਂ ਅਤੇ ਬੋਰਡਾਂ ਦੀ ਗਿਣਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਦੀ ਗਿਣਤੀ ਬਾਰੇ ਵਾਰ-ਵਾਰ ਨੋਟਿਸ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਚੱਲਦੇ ਵਾਹਨ ਅਤੇ ਸਾਊਂਡ ਦੀਆਂ ਮਨਜ਼ੂਰੀਆਂ ਸਬੰਧੀ ਵੀ ਕਾਰਨ ਦੱਸੋ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਜ਼ੂਰੀਆਂ ਦੇ ਇੱਕ ਚੱਕਰ ਨੇ ਵੀ ਉਮੀਦਵਾਰਾਂ ਨੂੰ ਪੜ੍ਹਨੇ ਪਾਇਆ ਹੋਇਆ ਹੈ। ਇਸ ਵਾਰ ਦੀਆਂ ਚੋਣਾਂ ’ਚ ਉਮੀਦਵਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਲੋਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲ ਬਣੇ ਹੋਏ ਹਨ। ਚੱਲਦੇ ਚੋਣ ਜਲਸੇ ’ਚ ਅਤੇ ਰਾਹ ਜਾਂਦੇ ਉਮੀਦਵਾਰਾਂ ਨੂੰ ਘੇਰ ਕੇ ਲੋਕ ਸਵਾਲ ਕਰ ਰਹੇ ਹਨ। ਉਮੀਦਵਾਰਾਂ ਲਈ ਸਵਾਲ ਪੁੱਛਣ ਦਾ ਸਿਲਸਿਲਾ ਗਲੇ ਦੀ ਹੱਡੀ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਤਾਂ ਉਨ੍ਹਾਂ ਨੂੰ ਚੋਣ ਜਲਸੇ ਤੱਕ ਪੁੱਜਣਾ ਵੀ ਔਖਾ ਹੋ ਰਿਹਾ ਹੈ। ਲੋਕ ਉਮੀਦਵਾਰਾਂ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਅਤੇ ਵਾਰ-ਵਾਰ ਲਾਏ ਜਾ ਰਹੇ ਲਾਰਿਆਂ ਲਈ ਭਰੀ ਸਭਾ ’ਚ ਸਵਾਲ ਪੁੱਛ ਰਹੇ ਹਨ।

Advertisement

Advertisement