ਟੀਏਵੀਆਰ ਤਕਨੀਕ ਰਾਹੀਂ ਹਾਰਟ ਵਾਲਵ ਬਦਲਿਆ
ਪੱਤਰ ਪ੍ਰੇਰਕ
ਰੂਪਨਗਰ, 14 ਫਰਵਰੀ
ਅੱਜ ਇੱਥੇ ਰੂਪਨਗਰ ਵਿਖੇ ਫੋਰਟਿਸ ਅਸਪਤਾਲ ਦੇ ਕਾਰਡਿਓਲੌਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਅੰਕੁਰ ਆਹੂਜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਣ ਮੈਡੀਕਲ ਖੇਤਰ ਵਿੱਚ ਕਮਜ਼ੋਰ ਬਜ਼ੁਰਗਾਂ ਦੇ ਦਿਲ ਦਾ ਵਾਲਵ ਵੀ ਛਾਤੀ ਦੀ ਚੀਰ-ਫਾੜ ਕੀਤੇ ਬਿਨਾਂ ਬਦਲਣਾ ਸੰਭਵ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕਮਰ ਦੇ ਰਸਤੇ ਰਾਹੀਂ ਨਵੇਂ ਏਓਰਟਿਕ ਵਾਲਵ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਟ੍ਰਾਂਸਕੈਥੇਟਰ ਏਓਰਟਿਕ ਵਾਲਵ ਰਿਪਲੇਸਮੈਂਟ (ਟੀਏਵੀਆਰ) ਤਕਨੀਕ ਰਾਹੀਂ ਬਜ਼ੁਰਗਾਂ ਦਾ ਆਸਾਨੀ ਨਾਲ ਵਾਲਵ ਬਦਲਣਾ ਸੰਭਵ ਹੋ ਗਿਆ ਹੈ। ਉਨ੍ਹਾਂ ਸਿਰਫ 43 ਕਿਲੋਗ੍ਰਾਮ ਵਜ਼ਨ ਵਾਲੀ 73 ਸਾਲਾ ਬਜ਼ੁਰਗ ਔਰਤ ਦਾ ਸਫਲਤਾਪੂਰਵਕ ਵਾਲਵ ਬਦਲ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੂੰ ਦਿਲ ਦੀ ਧੜਕਣ ਦੇ ਨਾਲ ਨਾਲ ਸਾਹ ਲੈਣ ਵਿੱਚ ਕਾਫੀ ਤਕਲੀਫ ਹੋ ਰਹੀ ਸੀ। ਇਸ ਮੌਕੇ ਪਰਮਾਰ ਹਸਪਤਾਲ ਰੂਪਨਗਰ ਦੇ ਡਾ. ਆਰ.ਐਸ.ਪਰਮਾਰ ਵੀ ਹਾਜ਼ਰ ਸਨ।