For the best experience, open
https://m.punjabitribuneonline.com
on your mobile browser.
Advertisement

ਰੇਵੰਨਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 13 ਤੱਕ ਮੁਲਤਵੀ

06:32 AM May 10, 2024 IST
ਰੇਵੰਨਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 13 ਤੱਕ ਮੁਲਤਵੀ
Advertisement

ਬੰਗਲੂਰੂ, 9 ਮਈ
ਚੁਣੇ ਹੋਏ ਪ੍ਰਤੀਨਿਧਾਂ ਬਾਰੇ ਵਿਸ਼ੇਸ਼ ਕੋਰਟ ਨੇ ਮਹਿਲਾ ਅਗਵਾ ਕੇਸ ਵਿਚ ਜੇਡੀ(ਐੱਸ) ਵਿਧਾਇਕ ਐੱਚ.ਡੀ.ਰੇਵੰਨਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 13 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ਼ ਦਾਇਰ ਜਿਨਸੀ ਦੁਰਾਚਾਰ ਕੇਸਾਂ ਦੀ ਜਾਂਚ ਲਈ ਬਣਾਈ ‘ਸਿਟ’ ਨੇ ਅਗਵਾ ਕੇਸ ਵਿਚ ਚਾਰ ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਚਾਰੋਂ ਮੈਸੂਰੂ ਦੇ ਕ੍ਰਿਸ਼ਨਰਾਜ ਨਗਰ ਦੇ ਵਸਨੀਕ ਹਨ। ‘ਸਿਟ’ ਇਸ ਮਾਮਲੇ ਵਿਚ ਪ੍ਰਜਵਲ ਦੇ ਪਿਤਾ ਤੇ ਵਿਧਾਇਕ ਐੱਚ.ਡੀ.ਰੇਵੰਨਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਅਗਵਾ ਦਾ ਇਹ ਕੇਸ ਮਹਿਲਾਵਾਂ ਵੱਲੋਂ ਰੇਵੰਨਾ ਦੇ ਪੁੱਤਰ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜਿਆ ਹੈ। ਪੁਲੀਸ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਰੇਵੰਨਾ ਨੂੰ ਲੰਘੇ ਦਿਨ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਸੀ, ਜਿੱਥੋਂ ਸਾਬਕਾ ਮੰਤਰੀ ਨੂੰ 14 ਮਈ ਤੱਕ ਨਿਆਂਇਕ ਰਿਮਾਂਡ ਵਿਚ ਭੇਜ ਦਿੱਤਾ ਗਿਆ। ਰੇਵੰਨਾ ਖਿਲਾਫ਼ ਅਗਵਾ ਦਾ ਕੇਸ ਮਹਿਲਾ ਦੇ ਪੁੱਤਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। -ਪੀਟੀਆਈ

Advertisement

ਪ੍ਰਜਵਲ ਰੇਵੰਨਾ ਖਿਲਾਫ਼ ਕਿਸੇ ਪੀੜਤ ਨੇ ਪਹੁੰਚ ਨਹੀਂ ਕੀਤੀ: ਐੱਨਸੀਡਬਲਿਊ

ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਅੱਜ ਕਿਹਾ ਕਿ ਕਰਨਾਟਕ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਵੀ ਪੀੜਤ ਸਾਹਮਣੇ ਨਹੀਂ ਆਇਆ ਅਤੇ ਜਿਸ ਇਕ ਮਹਿਲਾ ਨੇ ਕਮਿਸ਼ਨ ਕੋਲ ਪਹੁੰਚ ਕੀਤੀ ਹੈ, ਉਸ ਦਾ ਦਾਅਵਾ ਹੈ ਕਿ ਉਹਨੂੰ ਜੇਡੀ(ਐੱਸ) ਆਗੂ ਖਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾਉਣ ਲਈ ਮਜਬੂਰ ਕੀਤਾ ਗਿਆ ਸੀ। ਕਮਿਸ਼ਨ ਨੇ ਕਿਹਾ ਕਿ ਸਬੰਧਤ ਅਥਾਰਿਟੀਜ਼ ਵੱਲੋਂ ਦਾਇਰ ਏਟੀਆਰ (ਕਾਰਵਾਈ ਰਿਪੋਰਟ) ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਇਸ ਮਾਮਲੇ ਵਿਚ ਆਨਲਾਈਨ ਸ਼ਿਕਾਇਤ ਦੇਣ ਵਾਲੀਆਂ 700 ਮਹਿਲਾਵਾਂ ਸਮਾਜਿਕ ਕਾਰਕੁਨ ਸਮੂਹ ਨਾਲ ਜੁੜੀਆਂ ਹਨ ਤੇ ਉਨ੍ਹਾਂ ਦਾ ਇਸ ਕੇਸ ਦੀ ਮੁੱਖ ਸ਼ਿਕਾਇਤਕਰਤਾ ਨਾਲ ਕੋਈ ਸਿੱਧਾ ਰਾਬਤਾ ਨਹੀਂ ਹੈ। ਕਮਿਸ਼ਨ ਨੇ ਇਕ ਪੋਸਟ ਵਿਚ ਕਿਹਾ, ‘‘ਐੱਨਸੀਡਬਲਿਊ ਸਾਫ਼ ਕਰਨਾ ਚਾਹੁੰਦੀ ਹੈ ਕਿ 700 ਮਹਿਲਾਵਾਂ ਨੇ ਪ੍ਰਜਵਲ ਰੇਵੰਨਾ ਕੇਸ ਵਿਚ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ। ਕੁਝ ਮੀਡੀਆ ਚੈਨਲ ਇਸ ਸਬੰਧੀ ਗ਼ਲਤ ਖ਼ਬਰਾਂ ਚਲਾ ਰਹੇ ਹਨ।’’ -ਪੀਟੀਆਈ

ਰਾਜਪਾਲ ਸੀਬੀਆਈ ਜਾਂਚ ਦੀ ਸਿਫਾਰਸ਼ ਕਰਨ: ਜੇਡੀ(ਐੱਸ)

ਬੰਗਲੂਰੂ: ਜਨਤਾ ਦਲ (ਐੱਸ) ਨੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਅੱਜ ਇਕ ਪੱਤਰ ਲਿਖ ਕੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ਼ ਲੱਗੇ ਜਿਨਸੀ ਦੁਰਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਮੰਗੀ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ.ਦੇਵਗੌੜਾ ਦੀ ਅਗਵਾਈ ਵਾਲੀ ਪਾਰਟੀ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਬਣਾਈ ‘ਸਿਟ’ ਤੋਂ ਇਸ ਮਾਮਲੇ ਦੀ ‘ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ’। ਸਾਬਕਾ ਮੁੱਖ ਮੰਤਰੀ ਐੱਚ.ਡੀ.ਕੁਮਾਰਾਸਵਾਮੀ ਦੀ ਅਗਵਾਈ ਵਾਲੇ ਪਾਰਟੀ ਆਗੂਆਂ ਦੇ ਵਫ਼ਦ ਨੇ ਰਾਜਪਾਲ ਨੂੰ ਯਾਦਪੱਤਰ ਦੇ ਕੇ ਸੀਬੀਆਈ ਜਾਂਚ ਦੀ ਸਿਫਾਰਸ਼ ਕਰਨ ਦੀ ਮੰਗ ਕੀਤੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×