ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯਾਸੀਨ ਮਲਿਕ ਖ਼ਿਲਾਫ਼ ਐੱਨਆਈਏ ਦੀ ਅਰਜ਼ੀ ’ਤੇ ਸੁਣਵਾਈ 14 ਫਰਵਰੀ ਨੂੰ

08:03 AM Dec 06, 2023 IST

ਨਵੀਂ ਦਿੱਲੀ, 5 ਦਸੰਬਰ
ਦਿੱਲੀ ਹਾਈ ਕੋਰਟ ਨੇ ਅੱਜ ਕੌਮੀ ਜਾਂਚ ਏਜੰਸੀ ਦੀ ਅਤਿਵਾਦ ਫੰਡਿੰਗ ਮਾਮਲੇ ’ਚ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਵਾਲੀ ਅਰਜ਼ੀ 14 ਫਰਵਰੀ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦੋਸ਼ੀ ਪਾਇਆ ਗਿਆ ਯਾਸੀਨ ਮਲਿਕ ਅਦਾਲਤ ਦੀ ਕਾਰਵਾਈ ’ਚ ਡਿਜੀਟਲ ਮੋਡ ਰਾਹੀਂ ਸ਼ਾਮਲ ਹੋਵੇਗਾ। ਕੇਸ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜੰਮੂ-ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਮੁਖੀ ਮਲਿਕ ਵੱਲੋਂ ਕਿਸੇ ਦੇ ਵੀ ਪੇਸ਼ ਨਾ ਹੋਣ ਕਾਰਨ ਜਸਟਿਸ ਸੁਰੇਸ਼ ਕੁਮਾਰ ਕਾਇਤ ਅਤੇ ਸ਼ੈਲਿੰਦਰ ਸਿੰਘ ਦੇ ਬੈਂਚ ਨੇ ਮਾਮਲਾ ਅਗਲੇ ਸਾਲ 14 ਫਰਵਰੀ ਤੱਕ ਮੁੁਲਤਵੀ ਕਰ ਦਿੱਤਾ। ਦੱਸਣਯੋਗ ਹੈ ਕਿ ਹਾਈ ਕੋਰਟ ਨੇ 29 ਮਈ ਨੂੰ ਅਤਿਵਾਦ ਫੰਡਿੰਗ ਮਾਮਲੇ ’ਚ ਮੌਤ ਦੀ ਸਜ਼ਾ ਮੰਗ ਵਾਲੀ ਐੱਨਆਈਏ ਦੀ ਅਰਜ਼ੀ ’ਤੇ ਮਲਿਕ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਅਗਲੀ ਤਰੀਕ ’ਤੇ ਪੇਸ਼ ਹੋਣ ਲਈ ਆਖਿਆ ਸੀ। -ਪੀਟੀਆਈ

Advertisement

Advertisement
Advertisement