ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਵਰਕ ਫਰੌਮ ਹੋਮ’ ਸੁਣਿਆ ਸੀ, ‘ਵਰਕ ਫਰੌਮ ਜੇਲ੍ਹ’ ਪਹਿਲੀ ਵਾਰ ਸੁੁਣਿਆ: ਰਾਜਨਾਥ

03:14 PM May 26, 2024 IST
ਫਾਈਲ ਫੋਟੋ।

ਚੰਡੀਗੜ੍ਹ, 26 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ‘ਵਰਕ ਫਰੌਮ ਹੋਮ’ ਸੁਣਿਆ ਸੀ, ਪਰ ‘ਵਰਕ ਫਰੌਮ ਜੇਲ੍ਹ’ ਉਹ ਪਹਿਲੀ ਵਾਰ ਸੁਣ ਰਹੇ ਹਨ। ਸਿੰਘ ਨੇ ਫ਼ਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਦੇ ਹੱਕ ਵਿਚ ਖੰਨਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਇਥੇ ‘ਆਪ’ ਸੱਤਾਧਾਰੀ ਪਾਰਟੀ ਹੈ। ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਹ (ਆਪ ਸਰਕਾਰ) ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ।’’ ਰੱਖਿਆ ਮੰਤਰੀ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਕਿਹਾ, ‘‘ਦਿੱਲੀ ਵਿਚ ਵੀ ‘ਆਪ’ ਦੀ ਸਰਕਾਰ ਹੈ। ਪਰ ‘ਆਪ’ ਆਗੂ ਸ਼ਰਾਬ ਘੁਟਾਲੇ ਕਰਕੇ ਜੇਲ੍ਹ ਵਿਚ ਸੀ।’’ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰੇਕ ਆਗੂ ਨੂੰ ਇੰਨੀ ਕੁ ਮੌਲਿਕ ਦਲੇਰੀ ਰੱਖਣੀ ਚਾਹੀਦੀ ਹੈ ਕਿ ਜੇਕਰ ਉਸ ’ਤੇ ਕਿਸੇ ਤਰ੍ਹਾਂ ਦੇ ਦੋਸ਼ ਲੱਗਦੇ ਹਨ ਤਾਂ ਉਹ ਦੋਸ਼ ਮੁਕਤ ਹੋਣ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ। ਸਿੰਘ ਨੇ ਕਿਹਾ, ‘‘ਆਪ ਆਗੂ ਕੇਜਰੀਵਾਲ ਸ਼ਰਾਬ ਘੁਟਾਲੇ ਵਿਚ ਜੇਲ੍ਹ ’ਚ ਸੀ। ਪਰ ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠਾ ਰਿਹਾ। ਉਹ ਕਹਿੰਦਾ ਹੈ ਕਿ ਉਹ ਜੇਲ੍ਹ ’ਚੋਂ ਕੰਮ ਕਰੇਗਾ।’’ ਸਿੰਘ ਨੇ ਆਪਣੇ ਭਾਸ਼ਣ ਵਿਚ ਕੇਜਰੀਵਾਲ ਦੀ ਰਿਹਾਇਸ਼ ’ਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ। ਸਿੰਘ ਨੇ ਕਿਹਾ, ‘‘ਉਸ (ਮਾਲੀਵਾਲ) ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਹੁਣ ਕੇਜਰੀਵਾਲ ਦੇਸ਼ ਦੇ ਲੋਕਾਂ ਨੂੰ ਭਾਸ਼ਣ ਦੇ ਰਿਹੈ।’’ ਸਿੰਘ ਨੇ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨਾ ਬਣਾਇਆ। ਰੱਖਿਆ ਮੰਤਰੀ ਨੇ ਕਿਹਾ, ‘‘ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨੂੰ ਆਪਣਾ ਆਗੂ ਮੰਨਦਾ ਹੈ। ਜੇਕਰ ਉਸ ਦਾ ਆਗੂ ਅਜਿਹਾ ਹੈ ਤਾਂ ਫਿਰ ਉਸ (ਮਾਨ) ਦੀ ਆਪਣੀ ਹਾਲਤ ਕੀ ਹੋਵੇਗੀ? ਰੱਬ ਜਾਣਦੈ!’’ -ਪੀਟੀਆਈ

Advertisement

Advertisement
Advertisement