ਪਿੰਡ ਫੂਲ ਪਿਆਰਾ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਅੱਜ ਹਲਕਾ ਸੁਜਾਨਪੁਰ ਦੇ ਪਿੰਡ ਫੂਲ ਪਿਆਰਾ ਵਿੱਚ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ। ਇਸ ਵਿੱਚ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਨਾਇਬ ਤਹਿਸੀਲਦਾਰ ਰਾਜ ਕੁਮਾਰ, ਬੀਡੀਪੀਓ ਜਸਵੀਰ ਕੌਰ, ਐੱਸਡੀਓ ਰੋਹਿਤ ਰਾਣਾ, ਫੂਡ ਸਪਲਾਈ ਇੰਸਪੈਕਟਰ ਅਸ਼ੋਕ ਕੁਮਾਰ, ਅਨਿਲ ਕੁਮਾਰ, ਕੁਲਦੀਪ ਸਿੰਘ, ਰੋਹਿਤ ਠਾਕੁਰ, ਰਾਮਮੂਰਤੀ, ਸੁਭਾਸ਼ ਸ਼ਰਮਾ, ਮੱਖਣ ਸਿੰਘ, ਕਪਿਲ ਸ਼ਰਮਾ, ਭੂਸ਼ਣ, ਰਣਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਕੁੱਝ ਲੋਕਾਂ ਵੱਲੋਂ ਨੀਲੇ ਕਾਰਡਾਂ ਦੇ ਕੱਟਣ ਸਬੰਧੀ ਸ਼ਿਕਾਇਤ ਕੀਤੀ ਗਈ। ਫੂਲ ਪਿਆਰਾ ਮਾਰਗ ਦੀ ਖਸਤਾ ਹਾਲਤ ਬਾਰੇ ਵੀ ਲੋਕਾਂ ਦਾ ਕਹਿਣਾ ਸੀ ਕਿ ਇਸ ਮਾਰਗ ’ਤੇ ਟੋਏ ਇੰਨੇ ਪੈ ਚੁੱਕੇ ਹਨ ਕਿ ਇਸ ਉਪਰੋਂ ਲੰਘਣਾ ਮੁਸ਼ਕਲ ਹੈ। ਕੁੱਝ ਬਜ਼ੁਰਗਾਂ ਨੇ ਪੈਨਸ਼ਨ ਸਬੰਧੀ ਸਮੱਸਿਆ ਦੱਸੀ। ਪਿੰਡ ਵਿੱਚ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਦਾ ਵੀ ਮੁੱਦਾ ਛਾਇਆ ਰਿਹਾ। ਇਸ ਮੌਕੇ ਠਾਕੁਰ ਅਮਿਤ ਸਿੰਘ ਮੰਟੂ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਵਿਧਾਇਕ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ
ਦਸੂਹਾ (ਪੱਤਰ ਪ੍ਰੇਰਕ): ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਆਪਣੇ ਦਫਤਰ ਵਿੱਚ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ । ਇਸ ਮੌਕੇ ਸ੍ਰੀ ਘੁੰਮਣ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਮਿਲ ਕੇ ਹੜ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ । ਇਸ ਮੌਕੇ ਬਲਦੇਵ ਸਿੰਘ ਗੋਰਸੀਆ, ਸਾਬੀ ਬਾਜਵਾ, ਗਗਨਦੀਪ ਸਿੰਘ, ਕੌਂਸਲਰ ਸੋਨੂੰ ਖਾਲਸਾ, ਕੌਂਸਲਰ ਸੰਤੋਖ ਤੋਖੀ, ਨੰਬਰਦਾਰ ਨਰਿੰਦਰਜੀਤ ਸਿੰਘ ਕੈਂਥਾਂ, ਨੰਬਰਦਾਰ ਸੁਖਵਿੰਦਰ ਸਿੰਘ ਇੰਦੂ, ਦਿਲਬਾਗ ਸਿੰਘ ਬੁਧੋਬਰਕਤ, ਬਲਕਾਰ ਸਿੰਘ ਮੌਜੂਦ ਸਨ।