ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਈਕ੍ਰੋਸਾਫਟ ਦੇ ਸਰਵਰ ’ਚ ਨੁਕਸ ਕਾਰਨ ਸਿਹਤ ਸੇਵਾਵਾਂ ਠੱਪ

11:00 AM Jul 21, 2024 IST
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਬਾਹਰੀ ਝਲਕ0।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਸਿਵਲ ਹਸਪਤਾਲ ਦੀ ਟੈਸਟਿੰਗ ਲੈਬ ਤੋਂ ਰਿਪੋਰਟਾਂ ਨਾ ਮਿਲਣ ਕਾਰਨ ਮਰੀਜ਼ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕੱਲ੍ਹ ਸਵੇਰ ਤੋਂ ਅੱਜ ਸ਼ਾਮ ਤੱਕ 250 ਤੋਂ 300 ਮਰੀਜ਼ਾਂ ਦੀਆਂ ਰਿਪੋਰਟਾਂ ਲੈਬ ’ਚ ਪੈਂਡਿੰਗ ਪਈਆਂ ਹਨ। ਦਰਅਸਲ ਮਾਈਕ੍ਰੋਸਾਫ਼ਟ ਦੇ ਸਰਵਰ ’ਚ ਆਏ ਤਕਨੀਕੀ ਨੁਕਸ ਕਾਰਨ ਸ਼ੁੱਕਰਵਾਰ ਤੋਂ ਹੀ ਮਾਈਕ੍ਰੋਸਾਫ਼ਟ ਦੇ ਆਪ੍ਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਕੰਪਿਊਟਰ ਬੰਦ ਪਏ ਹਨ। ਸ਼ਨਿੱਚਰਵਾਰ ਦੀ ਸਵੇਰੇ ਵੀ ਕਈ ਮਰੀਜ਼ ਆਪਣੇ ਟੈਸਟਾਂ ਦੀ ਰਿਪੋਰਟ ਲੈਣ ਆਏ ਪਰ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਇਹ ਹਾਲ ਇਕੱਲਾ ਸਿਵਲ ਹਸਪਤਾਲ ਦੀ ਕ੍ਰਿਸ਼ਨਾ ਲੈਬ ਦਾ ਹੀ ਨਹੀਂ, ਸਗੋਂ ਸ਼ਹਿਰ ਭਰ ’ਚ ਕਈ ਅਜਿਹੇ ਹਸਪਤਾਲ ਤੇ ਸੰਸਥਾਵਾਂ ਹਨ, ਜਿਨ੍ਹਾਂ ਦੇ ਸਿਸਟਮ ਪੂਰੀ ਤਰ੍ਹਾਂ ਠੱਪ ਪਏ ਹਨ। ਇਨ੍ਹਾਂ ’ਚੋਂ ਕਈ ਪ੍ਰਾਈਵੇਟ ਬੈਂਕ ਵੀ ਹਨ, ਜਿਨ੍ਹਾਂ ਦਾ ਕੰਮ ਅੱਧਵਾਟੇ ਲਟਕਿਆ ਪਿਆ।
ਕ੍ਰਿਸ਼ਨਾ ਲੈਬ ਸਿਵਲ ਹਸਪਤਾਲ ਦੇ ਇੰਚਾਰਜ ਮਹੇਸ਼ ਨੇ ਦੱਸਿਆ ਕਿ ਸਾਫ਼ਟਵੇਅਰ ਦੇ ਤਕਨੀਕੀ ਨੁਕਸ ਕਾਰਨ ਮਰੀਜ਼ਾਂ ਦੀ ਰਿਪੋਰਟ ਕੱਢਣ ਵਿੱਚ ਬਹੁਤ ਦਿੱਕਤ ਆ ਰਹੀ ਹੈ। ਹਾਲੇ ਤੱਕ 250 ਤੋਂ 300 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ ਪਈ ਹੈ। ਸਿਸਟਮ ਦੇ ਸ਼ੁਰੂ ਹੁੰਦੇ ਹੀ ਤੁਰੰਤ ਲੋਕਾਂ ਦੀ ਮੈਡੀਕਲ ਰਿਪੋਰਟ ਨੂੰ ਕਢਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੀ ਕ੍ਰਿਸ਼ਨਾ ਲੈਬ ਵਿੱਚ ਮਰੀਜ਼ ਸੈਂਕੜਿਆਂ ਦੀ ਗਿਣਤੀ ’ਚ ਰੋਜ਼ਾਨਾ ਆਪਣੇ ਟੈਸਟ ਕਰਵਾਉਣ ਆਉਂਦੇ ਹਨ। ਜਿਨ੍ਹਾਂ ਦੀ ਐੱਮਆਰਆਈ, ਸੀਟੀ ਸਕੈਨ ਸਣੇ ਕਾਫ਼ੀ ਟੈਸਟ ਹੁੰਦੇ ਹਨ। ਉਨ੍ਹਾਂ ਦੀ ਸਾਫਟਵੇਅਰ ਨਾ ਚੱਲਣ ਕਰ ਕੇ ਰਿਪੋਰਟਾਂ ਨਹੀਂ ਮਿਲ ਰਹੀਆਂ।
ਸਿਵਲ ਹਸਪਤਾਲ ਵਿੱਚ ਟੈਸਟ ਕਰਵਾਉਣ ਆਏ ਮਰੀਜ਼ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪਰਿਵਾਰਕ ਮੈਂਬਰ ਦੀ ਸੀਟੀ ਸਕੈਨ ਕਰਵਾਈ ਸੀ ਪਰ ਸਾਫਟਵੇਅਰ ਨਾ ਚੱਲਣ ਕਰ ਕੇ ਰਿਪੋਰਟ ਨਹੀਂ ਮਿਲੀ। ਉਨ੍ਹਾਂ ਨੇ ਡਾਕਟਰ ਨਾਲ ਫੋਨ ’ਤੇ ਗੱਲ ਕਰਵਾ ਕੇ ਹੀ ਆਪਣੇ ਮਰੀਜ਼ ਦਾ ਇਲਾਜ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਹੋਰ ਵੀ ਕਈ ਮਰੀਜ਼ ਸਨ, ਜੋ ਕਿ ਖੱਜਲ-ਖੁਆਰ ਹੁੰਦੇ ਰਹੇ। ਦੱਸ ਦੇਈਏ ਕਿ ਇਸ ਸਾਫ਼ਟਵੇਅਰ ਕਾਰਨ ਦੁਨੀਆ ਭਰ ’ਚ ਉਡਾਣਾਂ, ਰੇਲ ਗੱਡੀਆਂ, ਹਸਪਤਾਲਾਂ, ਬੈਂਕਾਂਂ ਸਣੇ ਕਈ ਜ਼ਰੂਰੀ ਸੇਵਾਵਾਂ ਦੀ ਰਫ਼ਤਾਰ ਘੱਟ ਗਈ ਸੀ।

Advertisement

Advertisement