For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ

01:36 PM Jul 25, 2024 IST
ਹਰਿਆਣਾ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 25 ਜੁਲਾਈ
ਡਾਕਟਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵੀਰਵਾਰ ਨੂੰ ਹਰਿਆਣਾ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ। ਐਸੋਸੀਏਸ਼ਨ ਦੇ ਬੰਦ ਦੇ ਸੱਦੇ ਕਾਰਨ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਜਿਸ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੋਨੀਪਤ ਸਮੇਤ ਰਾਜ ਦੇ ਹੋਰ ਦੇ ਸਿਵਲ ਹਸਪਤਾਲਾਂ ਦੇ ਡਾਕਟਰ ਧਰਨੇ 'ਤੇ ਬੈਠੇ ਰਹੇ, ਜਦੋਂ ਕਿ ਓਪੀਡੀ ਦੀ ਬੰਦ ਖਿੜਕੀ ਦੇ ਬਾਹਰ ਲੰਬੀਆਂ ਕਤਾਰਾਂ ’ਚ ਖੜ੍ਹ ਕੇ ਮਰੀਜ਼ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਉਡੀਕ ਕਰਦੇ ਰਹੇ। ਸੂਬਾ ਸਰਕਾਰ ਨੇ ਮਰੀਜ਼ਾਂ ਦੀ ਹੋਰ ਰਹੀ ਖੱਜਲ ਖੁਆਰੀ ਦੇ ਮੱਦੇਨਜ਼ਰ ਸੰਸਥਾ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ ਹੈ।

Advertisement
Author Image

A.S. Walia

View all posts

Advertisement
Advertisement
×