For the best experience, open
https://m.punjabitribuneonline.com
on your mobile browser.
Advertisement

ਕੈਂਪ ਦੌਰਾਨ 200 ਮਰੀਜ਼ਾਂ ਦੀ ਸਿਹਤ ਦੀ ਜਾਂਚ

08:41 AM Mar 06, 2024 IST
ਕੈਂਪ ਦੌਰਾਨ 200 ਮਰੀਜ਼ਾਂ ਦੀ ਸਿਹਤ ਦੀ ਜਾਂਚ
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੀ ਹੋਈ ਡਾਕਟਰਾਂ ਦੀ ਟੀਮ। -ਫੋਟੋ: ਜਗਮੋਹਨ ਸਿੰਘ
Advertisement

ਪੱਤਰ ਪ੍ਰੇਰਕ
ਘਨੌਲੀ, 5 ਮਾਰਚ
ਅੱਜ ਇੱਥੇ ਪਿੰਡ ਨੂੰਹੋਂ ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦਬੁਰਜੀ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਫਾਊਂਡੇਸ਼ਨ ਦੇ ਮੁਖੀ ਵਿਸ਼ਨੂੰ ਤ੍ਰਿਵੇਦੀ ਦੀ ਦੇਖ ਰੇਖ ਅਧੀਨ ਲਗਾਏ ਗਏ, ਮੈਡੀਕਲ ਕੈਂਪ ਦੌਰਾਨ ਸਾਂਘਾ ਹਸਪਤਾਲ ਰੂਪਨਗਰ ਤੋਂ ਆਏ ਡਾਕਟਰਾਂ ਦੀ ਟੀਮ ਵੱਲੋਂ ਲਗਭਗ 200 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਆਰਥੋ ਸਪੈਸ਼ਲਿਸਟ ਡਾ. ਸਿਧਾਰਥ ਚੌਧਰੀ, ਮੈਡੀਸਨ ਮਾਹਿਰ ਡਾ. ਪ੍ਰੀਤਮ ਦਾਸ, ਚਮੜੀ ਰੋਗਾਂ ਦੀ ਮਾਹਿਰ ਡਾ. ਪ੍ਰਿਅੰਕਾ, ਜਣੇਪਾ ਅਤੇ ਇਸਤਰੀ ਰੋਗਾਂ ਦੀ ਮਾਹਿਰ ਡਾ. ਅਮਨਦੀਪ ਕੌਰ ਅਤੇ ਅੱਖਾਂ ਦੇ ਮਾਹਿਰ ਡਾ. ਯੋਗੇਸ਼ ਵੱਲੋਂ ਵੱਖ ਵੱਖ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਕਰ ਕੇ ਲੋੜਵੰਦਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ। ਕੈਂਪ ਦਾ ਉਦਘਾਟਨ ਅੰਬੂਜਾ ਸੀਮਿੰਟ ਦਬੁਰਜੀ ਦੇ ਮੁਖੀ ਸ਼ਸ਼ੀ ਭੂਸ਼ਣ ਮੁਖੀਜਾ ਵੱਲੋਂ ਕੀਤਾ ਗਿਆ। ਇਸ ਮੌਕੇ ਪਿੰਡ ਨੂੰਹੋਂ ਦੀ ਸਰਪੰਚ ਅਮਰਜੀਤ ਕੌਰ, ਅੰਬੂਜਾ ਫਾਊਂਡੇਸ਼ਨ ਦਬੁਰਜੀ ਦੇ ਮੁਖੀ ਵਿਸ਼ਨੂੰ ਤ੍ਰਿਵੇਦੀ, ਪ੍ਰਾਜੈਕਟ ਮੈਨੇਜਰ ਅਮਨਦੀਪ ਸੈਣੀ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਨੂੰਹੋਂ ਤੇ ਨੇੜਲੇ ਪਿੰਡਾਂ ਦੇ ਵਸਨੀਕ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×