ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੰਤਪੁਰਨੀ ਮੰਦਰ ਵਿੱਚ ਸਿਹਤ ਜਾਂਚ ਕੈਂਪ

08:00 AM Oct 05, 2024 IST
ਮਰੀਜ਼ਾਂ ਨੂੰ ਦਵਾਈਆਂ ਸੌਂਪਣ ਮੌਕੇ ਡਾਕਟਰ ਅਤੇ ਪ੍ਰਬੰਧਕ। -ਫੋਟੋ: ਪਵਨ ਗੋਇਲ

ਭੁੱਚੋ ਮੰਡੀ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਦੁਆਰਾ ਚੱਲ ਰਹੇ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 118 ਮਰੀਜ਼ਾਂ ਦੀ ਜਾਂਚ ਕੀਤੀ ਅਤੇ 9 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ। ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐਮਡੀਐਸ) ਨੇ 25 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਵਿਜੈ ਲਕਸ਼ਮੀ ਚੈਰੀਟੇਬਲ ਔਰਤ ਰੋਗ ਹਸਪਤਾਲ ਵਿੱਚ ਡਾ. ਸ਼ਾਇਨਾ ਕਾਂਸਲ ਨੇ 12 ਮਰੀਜ਼ਾਂ ਦੀ ਜਾਂਚ ਕੀਤੀ। ਸਾਰੇ ਹਸਪਤਾਲਾਂ ਵਿੱਚ ਦਵਾਈ ਮੁਫ਼ਤ ਦਿੱਤੀ ਗਈ। ਲੈਬ ਇੰਚਾਰਜ ਵਿਨੋਦ ਗੋਇਲ ਨੇ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ ’ਤੇ ਕੰਪਿਊਟਰਾਈਜਡ ਮਸ਼ੀਨਾਂ ਨਾਲ ਕੀਤੇ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਤੇ ਚੇਅਰਮੇਨ ਪਵਨ ਬਾਂਸਲ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement