For the best experience, open
https://m.punjabitribuneonline.com
on your mobile browser.
Advertisement

ਚਿੰਤਪੁਰਨੀ ਮੰਦਿਰ ਵਿੱਚ ਸਿਹਤ ਜਾਂਚ ਕੈਂਪ

08:51 AM Jun 15, 2024 IST
ਚਿੰਤਪੁਰਨੀ ਮੰਦਿਰ ਵਿੱਚ ਸਿਹਤ ਜਾਂਚ ਕੈਂਪ
ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾ. ਸਵਤੰਤਰ ਗੁਪਤਾ। -ਫੋਟੋ: ਗੋਇਲ
Advertisement

ਭੁੱਚੋ ਮੰਡੀ:

Advertisement

ਨੈਣ ਜੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਚਲਾਏ ਜਾ ਰਹੇ ਵੱਖ-ਵੱਖ ਹਸਪਤਾਲਾਂ ਵਿੱਚ ਮੈਗਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 150 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 7 ਮਰੀਜ਼ ਅਪਰੇਸ਼ਨਾਂ ਲਈ ਚੁਣੇ। ਇਸ ਦੌਰਾਨ ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਡੈਂਟਲ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮਡੀਐੱਸ) 25 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਐਕਸਰੇ ਕੀਤੇ। ਸ੍ਰੀ ਵਿਜੇਲਕਸ਼ਮੀ ਚੈਰੀਟੇਬਲ ਮਹਿਲਾ ਹਸਪਤਾਲ ਵਿੱਚ ਔਰਤ ਰੋਗਾਂ ਦੀ ਮਾਹਿਰ ਡਾ. ਸ਼ਾਇਨਾ ਕਾਂਸਲ ਨੇ 10 ਮਰੀਜ਼ਾਂ ਦੀ ਜਾਂਚ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement