ਹਮੀਦਪੁਰ ਵਿੱਚ ਸਿਹਤ ਤੇ ਅੱਖਾਂ ਦਾ ਜਾਂਚ ਕੈਂਪ
07:18 AM Aug 28, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਗਸਤ
ਸਟਾਲਵਾਰਟ ਫਾਊਂਡੇਸ਼ਨ ਦੇ ਚੇਅਰਮੈਨ ਤੇ ਸਮਾਜ ਸੇਵੀ ਸੰਦੀਪ ਗਰਗ ਵਲੋਂ ਪਿੰਡ ਹਮੀਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਿਹਤ ਤੇ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਰਾਜਬੀਰ ਤੇ ਬਲਾਕ ਸਮਿਤੀ ਮੈਂਬਰ ਹਰਦੀਪ ਨੇ ਕੀਤਾ। ਕੈਂਪ ਵਿਚ 260 ਜਣਿਆਂ ਦੀ ਜਾਂਚ ਕੀਤੀ ਗਈ ਤੇ 175 ਜਣਿਆਂ ਨੂੰ ਐਨਕਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾ 10 ਜਣਿਆਂ ਦੀ ਅਪਰੇਸ਼ਨ ਲਈ ਚੋਣ ਹੋਈ। ਇਸ ਮੌਕੇ ਸਰਪੰਚ ਰਾਜਬੀਰ ਨੇ ਕਿਹਾ ਕਿ ਸਮਾਜ ਸੇਵੀ ਸੰਦੀਪ ਗਰਗ ਵਲੋਂ ਹਲਕੇ ਦੇ ਹਰ ਪਿੰਡ ਵਿਚ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸੰਦੀਪ ਗਰਗ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਦਰਸ਼ਨੀ, ਮਾਨ ਸਿੰਘ, ਮਾਇਆ ਰਾਮ, ਕ੍ਰਿਸ਼ਨ ਲਾਲ, ਕਰਮ ਚੰਦ, ਗੁਰਦੇਵ ਸਿੰਘ, ਬਲਜਿੰਦਰ ਕੌਰ ਤੇ ਦੀਪ ਚੰਦ ਆਦਿ ਹਾਜ਼ਰ ਸਨ।
Advertisement
Advertisement