ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਈਓ ਐਲੀਮੈਂਟਰੀ ਵੱਲੋਂ ਮੁਅੱਤਲ ਕੀਤੀ ਹੈੱਡ ਟੀਚਰ ਬਹਾਲ

08:54 AM Nov 22, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਵਿੱਚ ਕਥਿਤ ਤੌਰ ’ਤੇ ਘੱਟ ਬੱਚਿਆਂ ਦੀ ਥਾਂ ਵੱਧ ਬੱਚੇ ਦਿਖਾ ਕੇ ਮਿੱਡ-ਡੇਅ ਮੀਲ ਤੇ ਹੋਰ ਸਹੂਲਤਾਂ ਦਾ ਲਾਹਾ ਲੈਣ ਵਾਲੀ ਮੁਅੱਤਲ ਕੀਤੀ ਹੈੱਡ ਟੀਚਰ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਨੇ ਪੱਖ ਸੁਣਨ ਤੋਂ ਬਾਅਦ ਅੱਜ ਬਹਾਲ ਕਰ ਦਿੱਤਾ ਹੈ। ਇਸ ਹੈੱਡ ਟੀਚਰ ਨੂੰ ਡੀਈਓ ਐਲੀਮੈਂਟਰੀ ਵੱਲੋਂ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 2200 ਦੇ ਕਰੀਬ ਹੈ ਜਦਕਿ ਸਬੰਧਤ ਹੈੱਡ ਟੀਚਰ ਵੱਲੋਂ 5700 ਦਿਖਾਈ ਗਈ ਸੀ ਅਤੇ ਮਿੱਡ-ਡੇਅ ਮੀਲ ਆਦਿ ਦੀਆਂ ਵਾਧੂ ਸਹੂਲਤਾਂ ਲੈ ਰਹੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਕੂਲ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਦੂਜੇ ਪਾਸੇ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਦਫਤਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿ. ਲੁਧਿਆਣਾ ਦੇ ਹੁਕਮ ਰਾਹੀਂ ਮੁਅੱਤਲੀ ਦੇ ਹੁਕਮਾਂ ਸਬੰਧੀ ਨਿੱਜੀ ਪੱਧਰ ’ਤੇ ਇਸ ਦਫਤਰ ਵਿੱਚ ਪੇਸ਼ ਹੋ ਕੇ ਰੱਖੇ ਗਏ ਪੱਖ ਨੂੰ ਵਾਚਣ ਤੋਂ ਬਾਅਦ ਨਿਸ਼ਾ ਰਾਣੀ ਨੂੰ ਤੁਰੰਤ ਬਹਾਲ ਕੀਤਾ ਗਿਆ ਹੈ। ਇਸ ਹੁਕਮ ਸਬੰਧੀ ਜਦੋਂ ਡੀਈਓ ਐਲੀਮੈਂਟਰੀ ਰਵਿੰਦਰ ਕੌਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਆਪਕਾ ਕੋਲ ਡਾਇਰੈਕਟਰ ਕੋਲ ਅਪੀਲ ਕਰਨ ਦਾ ਅਧਿਕਾਰ ਹੈ। ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਹ 20 ਅਗਸਤ ਨੂੰ ਉਕਤ ਸਕੂਲ ਗਏ ਸਨ ਜਿੱਥੇ ਉਨ੍ਹਾਂ ਨੂੰ ਕਥਿਤ ਘਪਲੇ ਸਬੰਧੀ ਪਤਾ ਲੱਗਾ ਸੀ ਤੇ 24 ਅਕਤੂਬਰ ਨੂੰ ਸਬੰਧਤ ਹੈੱਡ ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਬੰਧਤ ਹੈੱਡ ਟੀਚਰ ਮੈਡੀਕਲ ਰਿਪੋਰਟਾਂ ਦਾ ਸਹਾਰਾ ਲੈ ਕੇ ਬੁਲਾਉਣ ’ਤੇ ਵੀ ਦੋ ਵਾਰ ਨਹੀਂ ਪਹੁੰਚੀ।

Advertisement

Advertisement