For the best experience, open
https://m.punjabitribuneonline.com
on your mobile browser.
Advertisement

ਜੋ ਬੋਲ ਸਕਤਾ ਹੈ ਵੋਹ ਪੱਥਰੋਂ ਕਾ ਜਿਗਰ ਭੀ ਟਟੋਲ ਸਕਤਾ ਹੈ...

09:25 AM Jan 29, 2024 IST
ਜੋ ਬੋਲ ਸਕਤਾ ਹੈ ਵੋਹ ਪੱਥਰੋਂ ਕਾ ਜਿਗਰ ਭੀ ਟਟੋਲ ਸਕਤਾ ਹੈ
ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਅਤੇ ਡਾ. ਤਾਬਿਸ਼ ਮਹਿੰਦੀ ਸ਼ਮ੍ਹਾ ਰੌਸ਼ਨ ਕਰਦੇ ਹੋਏ। -ਫੋਟੋ: ਰਾਣੂ
Advertisement

ਪੱਤਰ ਪ੍ਰੇਰਕ
ਮਾਲੇਰਕੋਟਲਾ, 28 ਜਨਵਰੀ
ਪੰਜਾਬ ਉਰਦੂ ਅਕੈਡਮੀ ਵੱਲੋਂ ਗਣਤੰਤਰ ਦਿਹਾੜੇ ’ਤੇ ਜਸ਼ਨ-ਏ-ਜਮਹੂਰੀਅਤ ਰਾਸ਼ਟਰੀ ਮੁਸ਼ਾਇਰਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤਾਬਿਸ਼ ਮਹਿਦੀ ਦਿੱਲੀ ਨੇ ਕੀਤੀ। ਮੁੱਖ ਮਹਿਮਾਨ ਵਜੋਂ ਵਿਧਾਇਕ ਤੇ ਪੰਜਾਬ ਉਰਦੂ ਅਕੈਡਮੀ ਦੇ ਵਾਈਸ ਚੇਅਰਮੈਨ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਫ਼ਰਿਆਲ ਰਹਿਮਾਨ ਤੇ ਮੁਫ਼ਤੀ ਇਰਤਿਕਾ-ਉਲ-ਹਸਨ ਕਾਂਧਲਵੀ ਪੁੱਜੇ। ਜਨਾਬ ਸਾਜਿਦ ਇਸ਼ਹਾਕ ਨੇ ਅਕੈਡਮੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਡਾ. ਤਾਬਿਸ਼ ਮਹਿਦੀ ਤੇ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ, ਵਿਸ਼ੇਸ਼ ਮਹਿਮਾਨ ਫ਼ਰਿਆਲ ਰਹਿਮਾਨ ਤੇ ਮੁਫ਼ਤੀ ਇਰਤਿਕਾ-ਉਲ-ਹਸਨ ਕਾਂਧਲਵੀ, ਮੁਫ਼ਤੀ-ਏ-ਆਜ਼ਮ ਪੰਜਾਬ ਨੇ ਅਕੈਡਮੀ ਦਾ ਸਾਲਾਨਾ ਕੈਲੰਡਰ 2024 ਜਾਰੀ ਕੀਤਾ। ਇਸ ਰਾਸ਼ਟਰੀ ਮੁਸ਼ਾਇਰੇ ਦੌਰਾਨ ਡਾ. ਤਾਬਿਸ਼ ‘ਮਹਿਦੀ’ ਨੇ ਤੁਮ੍ਹਾਰੀ ਗੁਫ਼ਤਗੂ ਕਰਤਾ ਰਹੂੰਗਾ, ਤੁਮ੍ਹਾਰੀ ਜੁਸਤਜੂ ਕਰਤਾ ਰਹੂੰਗਾ ਤੁਮ੍ਹਾਰੇ ਨਾਮ ਪਰ ਸਬ ਕੁੱਛ ਲੁਟਾ ਕਰ, ਖ਼ੁਦ ਕੋ ਸੁਰਖ਼ਰੂ ਕਰਤਾ ਰਹੂੰਗਾ, ਪ੍ਰੋਫ਼ੈਸਰ ‘ਸ਼ਹਿਪਰ’ ਰਸੂਲ ਨੇ ਮੈਨੇ ਭੀ ਦੇਖਨੇ ਕੀ ਹੱਦ ਕਰ ਦੀ ਵੋਹ ਭੀ ਤਸਵੀਰ ਸੇ ਨਿਕਲ ਆਇਆ, ਜਨਾਬ ਇੰਤਜ਼ਾਰ ‘ਨਈਮ’ ਨੇ ਦਿਲ ਕਾ ਲਹੂ ਸਲੀਬ ਸੇ ਟਪਕਾ ਨਹੀਂ ਅਭੀ ਰੂਦਾਦ-ਏ-ਇਸ਼ਕ ਯੂੰਹੀ ਮੁਕੰਮਲ ਨਾ ਕੀਜੀਏ, ਜਨਾਬ ਅਜ਼ਮ ‘ਸ਼ਾਕਿਰੀ’ ਨੇ ਜਿਸ ਜਗ੍ਹਾ ਪਹਿਲੇ ਕੇ ਜ਼ਖ਼ਮੋਂ ਕੇ ਨਿਸ਼ਾਂ ਹੈਂ ਫਿਰ ਵਹੀਂ ਪਰ ਚੋਟ ਮਾਰੀ ਜਾ ਰਹੀ ਹੈ, ਜਨਾਬ ‘ਪਾਪੂਲਰ’ ਮੇਰਠ ਨੇ ਕਿਤਨੀ ਦੌਲਤ ਹੈ ਨੇਤਾ ਕੱਲਣ ਪਰ, ਉਨ ਕੇ ਜੈਸੇ ਅਮੀਰ ਬਣ ਜਾਤੇ ਦਸਤਖ਼ਤ ਤੋ ਤੁਮ੍ਹੇਂ ਭੀ ਆਤੇ ਹੈਂ, ਅੱਬਾ ਤੁਮ ਭੀ ਵਜ਼ੀਰ ਬਣ ਜਾਤੇ,ਡਾ. ‘ਤਾਰਿਕ’ ਕਮਰ ਨੇ ਵੋਹ ਮੇਰੇ ਖ਼ਾਬ ਕੀ ਤਾਬੀਰ ਤੋ ਬਤਾਏ ਮੁਝੇ ਮੈਂ ਧੂਪ ਮੇਂ ਹੂੰ ਮਗਰ ਢੂੰਡਤੇ ਹੈਂ ਸਾਏ ਮੁਝੇ, ਡਾ. ਸਲਮਾ ‘ਸ਼ਾਹੀਨ’ ਨੇ ਸ਼ਿਕਾਰ ਹੋ ਗਿਆ ਵੋਹ ਖ਼ੁਦ ਹੀ ਇਸ ਜ਼ਮਾਨੇ ਕਾ ਜੱਵਾਜ਼ ਢੂੰਡ ਰਹਾ ਥਾ ਮੁਝੇ ਮਿਟਾਨੇ ਕਾ, ਜਨਾਬ ‘ਮਾਰੂਫ਼’ ਰਾਏ ਬਰੇਲਵੀ ਨੇ ਯਕੀਨ ਮਾਨੋ ਉਰਦੂ ਜੋ ਬੋਲ ਸਕਤਾ ਹੈ ਵੋਹ ਪੱਥਰੋਂ ਕਾ ਜਿਗਰ ਭੀ ਟਟੋਲ ਸਕਤਾ ਹੈ, ਡਾ. ‘ਸਾਬਿਰ’ ਬਹਿਣੀ ਨੇ ਭਲੇ ਜ਼ਰਾ ਸਾ ਹੋ ਲੇਕਿਨ ਜ਼ਰੂਰ ਹੋਤਾ ਹੈ ਬੁਲੰਦੀਯੋਂ ਪੇ ਪਹੁੰਚ ਕਰ ਗ਼ਰੂਰ ਹੋਤਾ ਹੈ, ਕਲਾਮ ਪੇਸ਼ ਕੀਤਾ। ਮੁਸ਼ਾਇਰੇ ਦਾ ਸੰਚਾਲਨ ਜਨਾਬ ਮਾਰੂਫ਼ ਰਾਏ ਬਰੇਲਵੀ ਨੇ ਕੀਤਾ।

Advertisement

Advertisement
Advertisement
Author Image

Advertisement