For the best experience, open
https://m.punjabitribuneonline.com
on your mobile browser.
Advertisement

ਝੁੱਗੀਆਂ ’ਚ ਜਾ ਕੇ ਪੀੜਤਾਂ ਦਾ ਹਾਲ-ਚਾਲ ਪੁੱਛਿਆ

05:29 AM Apr 28, 2024 IST
ਝੁੱਗੀਆਂ ’ਚ ਜਾ ਕੇ ਪੀੜਤਾਂ ਦਾ ਹਾਲ ਚਾਲ ਪੁੱਛਿਆ
Advertisement

ਪੱਤਰ ਪ੍ਰੇਰਕ
ਪੰਚਕੂਲਾ, 27 ਅਪਰੈਲ
ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰ ਮੋਹਨ ਨੇ ਪੁਰਾਣਾ ਪੰਚਕੂਲਾ ਦੇ ਪਿੰਡ ਖੜਗ ਮੰਗੋਲੀ ਇਲਾਕੇ ਵਿੱਚ ਜਾ ਕੇ ਪੀੜਤ ਪਰਿਵਾਰਾਂ ਦਾ ਹਾਲ-ਚਾਲ ਪੁੱਛਿਆ। ਇਹ ਉਹ ਪਰਿਵਾਰ ਸਨ ਜਿਨ੍ਹਾਂ ਦੀਆਂ ਝੁੱਗੀਆਂ ਬੀਤੇ ਦਿਨ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ ਸਨ। ਚੰਦਰ ਮੋਹਨ ਨੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਆਵਜ਼ਾ ਅਤੇ ਰਾਸ਼ਨ-ਪਾਣੀ ਦਿੱਤਾ ਜਾਵੇ। ਇਸ ਮੌਕੇ ਸਾਬਕਾ ਕੌਂਸਲਰ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਆਰ ਕੇ ਕੱਕੜ, ਐਡਵੋਕੇਟ ਨਵੀਨ ਬਾਂਸਲ, ਕਾਂਗਰਸ ਨੇਤਾ ਸੁਰੇਸ਼ ਗੁੱਜਰ ਅਤੇ ਕਾਂਗਰਸ ਦੇ ਬੁਲਾਰੇ ਹੇਮੰਤ ਕੀਗਰ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×