ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਸਤੌਲ ਦਿਖਾ ਕੇ ਬੈਂਕ ’ਚੋਂ 11 ਲੱਖ ਲੁੱਟੇ

07:03 AM Jul 28, 2020 IST

ਸੁਰਿੰਦਰ ਸਿੰਘ ਗੁਰਾਇਆ

Advertisement

ਟਾਂਡਾ, 27 ਜੁਲਾਈ

ਇੱਥੋਂ ਨੇੜਲੇ ਪਿੰਡ ਗਿਲਜੀਆਂ ਦੇ ‘ਇੰਡੀਅਨ ਓਵਰਸੀਜ਼ ਬੈਂਕ’ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕਰੀਬ 11 ਲੱਖ ਰੁਪਏ ਲੁੱਟ ਲਏ। ਅੱਜ ਸਵੇਰੇ ਕਰੀਬ 11 ਵਜੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰੇ ਬੈਂਕ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਕੈਸ਼ੀਅਰ ਦੀਨ ਦਿਆਲ ਅਤੇ ਦਰਜਾ ਚਾਰ ਕਰਮਚਾਰੀ ਰਵੀ ਕੁਮਾਰ ’ਤੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਕੈਸ਼ ਦੇਣ ਲਈ ਕਿਹਾ। ਲੁਟੇਰੇ ਬੈਂਕ ਵਿੱਚ ਮੌਜੂਦ ਦੋਵਾਂ ਕਰਮਚਾਰੀਆਂ ਤੋਂ 11 ਲੱਖ ਰੁਪਏ ਦੀ ਨਗ਼ਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਮੌਕੇ ਬੈਂਕ ਮੈਨੇਜਰ ਪਵਨ ਕੁਮਾਰ ਨੇੜਲੇ ਪਿੰਡ ਵਿੱਚ ਕਿਸੇ ਖ਼ਾਤਾਧਾਰਕ ਕੋਲ ਗਿਆ ਹੋਇਆ ਸੀ ਅਤੇ ਬੈਂਕ ਵਿਚ ਕੋਈ ਸੁਰੱਖਿਆ ਗਾਰਡ ਨਹੀਂ ਸੀ। ਲੁੱਟ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਲਜੀਤ ਸਿੰਘ ਖੱਖ ਤੇ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੀਸੀਟੀਵੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ।

Advertisement

Advertisement
Tags :
’ਚੋਂਦਿਖਾਪਿਸਤੌਲਬੈਂਕਲੁੱਟੇ