ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਅਮਲੇ ਦੀਆਂ ਡਿਊਟੀਆਂ ਕੱਟਣ ’ਚ ਹੋਏ ਵਿਤਕਰੇ ਦੀ ਜਾਂਚ ਮੰਗੀ

07:43 AM Jun 03, 2024 IST

ਬੀਰਬਲ ਰਿਸ਼ੀ
ਸ਼ੇਰਪੁਰ, 2 ਜੂਨ
ਜ਼ੈੱਡਪੀਐੱਸਸੀ ਨੇ ਚੋਣ ਕਮਿਸ਼ਨ ਕੋਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਚੋਣ ਅਮਲੇ ਦੀਆਂ ਡਿਊਟੀਆਂ ਕੱਟਣ ਮੌਕੇ ਕਥਿਤ ਵਿਤਕਰੇਬਾਜ਼ੀ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਜ਼ੈੱਡਪੀਐਸਸੀ ਕਨਵੀਨਰ ਮੁਕੇਸ਼ ਮਲੌਦ ਨੇ ਦੱਸਿਆ ਕਿ ਚੋਣ ਰਹਿਸਲਾਂ ਦੇ ਪਹਿਲੇ ਦਿਨ ਤੋਂ ਕਰਮਚਾਰੀਆਂ ਨੂੰ ਹਰ ਹਾਲ ਡਿਊਟੀ ਦੇਣ ਸਬੰਧੀ ਪ੍ਰੇਰਿਆ ਜਾਂਦਾ ਹੈ ਅਤੇ ਨਿਯਮਾਂ ਦੇ ਘੇਰੇ ’ਚ ਆਉਂਦੇ ਡਿਊਟੀ ਕਟਵਾਉਣ ਵਾਲੇ ਕਰਮਚਾਰੀਆਂ ਦੀ ਪਹਿਲਾਂ ਹੀ ਡਿਊਟੀ ਕਟ ਜਾਂਦੀ ਹੈ ਪਰ ਹੈਰਾਨੀਜਨਕ ਹੈ ਕਿ ਚੋਣ ਪ੍ਰਕਿਰਿਆ ਲਈ ਲੋੜੀਦਾ ਸਾਮਾਨ ਵੰਡਣ ਮੌਕੇ ਕੁੱਝ ਪੋਲਿੰਗ ਪਾਰਟੀਆਂ ਦੇ ਇੱਕ ਵੱਧ ਕਰਮਚਾਰੀਆਂ ਦੀਆਂ ਅਚਨਚੇਤ ਕੱਟੀਆਂ ਡਿਊਟੀਆਂ ਡੂੰਘੀ ਜਾਂਚ ਦਾ ਵਿਸ਼ਾ ਹੈ। ਕਾਮਰੇਡ ਮਲੌਦ ਨੇ ਉਕਤ ਮਾਮਲੇ ’ਚ ਦੁਹਰੇ ਮਾਪਦੰਡ ਅਪਣਾਏ ਜਾਣ ਸਬੰਧੀ ਦਾਅਵਾ ਕੀਤਾ ਕਿ ਕਈਆਂ ਕੋਲ ਚੋਣ ਡਿਊਟੀ ਕਟਵਾਉਣ ਦੀ ਵਜ੍ਹਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਖੱਜਲ-ਖੁਆਰੀ ਹੋਈ ਪਰ ਕਥਿਤ ਸਿਫ਼ਾਰਸ਼ੀਆਂ ਨੂੰ ਆਖਰੀ ਦਿਨ ਡਿਊਟੀ ’ਤੇ ਜਾਣ ਦੀ ਢਿੱਲ ਦੇਣਾ ਸ਼ੱਕੀ ਹੈ। ਇਸ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਆਕਾਸ਼ ਬਾਂਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਕਮੇਟੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਵੇ ਕਿ ਕਮੀਪੇਸ਼ੀ ਕਿੱਥੇ ਰਹੀ ਤਾਂ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement