For the best experience, open
https://m.punjabitribuneonline.com
on your mobile browser.
Advertisement

ਰਾਹੋਂ ਰੋਡ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੱਲ ਮੰਗਿਆ

07:32 AM Aug 21, 2024 IST
ਰਾਹੋਂ ਰੋਡ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਹੱਲ ਮੰਗਿਆ
ਏਡੀਸੀ ਨਾਲ ਮੁਲਾਕਾਤ ਸਮੇਂ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਹੋਰ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਅਗਸਤ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵਫ਼ਦ ਨੇ ਏਡੀਸੀ ਨਾਲ ਮੀਟਿੰਗ ਕਰ ਕੇ ਰਾਹੋਂ ਰੋਡ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਹੱਲ ਦੀ ਮੰਗ ਕੀਤੀ। ਜਥੇਬੰਦੀ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਬੀਕੇਯੂ ਖੋਸਾ ਦੇ ਆਗੂ ਹਰਨੇਕ ਸਿੰਘ ਲਾਦੀਆਂ ਦੀ ਅਗਵਾਈ ਹੇਠ ਵਫ਼ਦ ਨੇ ਏਡੀਸੀ ਜਨਰਲ ਮੇਜਰ ਸਰੀਨ ਨੂੰ ਰਾਹੋਂ ਰੋਡ ਦੇ ਸੀਵਰੇਜ ਅਤੇ ਸੜਕਾਂ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਰਾਹੋਂ ਰੋਡ ਚੁੰਗੀ ਤੋਂ ਲੈ ਕੇ ਗੁਰੂ ਵਿਹਾਰ ਤੱਕ ਖੜ੍ਹੇ ਸੀਵਰੇਜ ਦੇ ਪਾਣੀ ਦਾ ਮੁੱਦਾ ਵੀ ਉਠਾਇਆ। ਏਡੀਸੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਸੀਵਰੇਜ ਦੇ ਪਾਣੀ ਦਾ ਮੁੱਦਾ ਭਲਕ ਤੱਕ ਹੱਲ ਕਰ ਦੇਣਗੇ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਮਸਲੇ ਦਾ ਤੁਰੰਤ ਹੱਲ ਕੱਢਣ ਦੀ ਹਦਾਇਤ ਕੀਤੀ। ਉਨ੍ਹਾਂ ਹੰਬੜਾਂ ਡਿਸਪੈਂਸਰੀ ਵਿੱਚ ਵਧੀਆ ਡਾਕਟਰ ਭੇਜਣ ਬਾਰੇ ਵੀ ਭਰੋਸਾ ਦਿੱਤਾ। ਵਫ਼ਦ ਨੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਰਾਹੋਂ ਰੋਡ ’ਤੇ ਮੇਹਰਬਾਨ ਤੋਂ ਬਸਤੀ ਜੋਧੇਵਾਲ ਤੱਕ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਗਈ।

Advertisement

Advertisement
Advertisement
Author Image

Advertisement