ਦਲਿਤ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਐੱਚਸੀਐੱਸ ਅਧਿਕਾਰੀ ਗ੍ਰਿਫ਼ਤਾਰ
06:19 AM Nov 10, 2024 IST
ਹਿਸਾਰ, 9 ਨਵੰਬਰ
ਹਰਿਆਣਾ ਸਿਵਲ ਸਰਵਿਸਜ਼ (ਐੱਚਸੀਐੱਸ) ਅਧਿਕਾਰੀ ਕੁਲਭੂਸ਼ਣ ਬਾਂਸਲ ਨੂੰ ਅੱਜ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਂਸਲ ਖ਼ਿਲਾਫ਼ ਇਹ ਕਾਰਵਾਈ ਹਰਿਆਣਾ ਦੇ ਜਨ ਸਿਹਤ ਵਿਭਾਗ ਵਿੱਚ ਠੇਕੇ ’ਤੇ ਕੰਮ ਕਰਦੇ ਦਲਿਤ ਵਰਕਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਹਿਸਾਰ ਦੇ ਵਧੀਕ ਪੁਲੀਸ ਸੁਪਰਡੈਂਟ ਰਾਜੇਸ਼ ਕੁਮਾਰ ਮੋਹਨ ਨੇ ਦੱਸਿਆ ਕਿ ਬਾਂਸਲ ਨੂੰ ਇੱਕ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀ ਨੇ ਅਧਿਕਾਰੀ ’ਤੇ ਜਾਤੀਸੂਚਕ ਟਿੱਪਣੀਆਂ ਕਰਨ ਅਤੇ ਛੇ ਮਹੀਨੇ ਤੱਕ ਉਸ ਨਾਲ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਮੁਤਾਬਕ ਬਾਂਸਲ ਆਪਣੀ ਸਰਕਾਰੀ ਰਿਹਾਇਸ਼ ਦੇ ਡਰਾਈਵਰ ਦੇ ਕਮਰੇ ’ਚ ਮਾਲਸ਼ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਹਾਂਸੀ ਦੇ ਸਬ-ਡਿਵੀਜ਼ਨਲ ਮੈਜਿਸਟਰੇਟ ਵਜੋਂ ਕੰਮ ਕਰ ਰਹੇ ਅਧਿਕਾਰੀ ਨੂੰ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। -ਪੀਟੀਆਈ
Advertisement
Advertisement