ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੱਤਕ ਮਾਮਲਾ: ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਕਾਰਵਾਈ ’ਤੇ ਮੁੜ ਗੌਰ ਕਰੇ ਸੁਪਰੀਮ ਕੋਰਟ

08:15 PM Jul 27, 2020 IST

ਨਵੀਂ ਦਿੱਲੀ, 27 ਜੁਲਾਈ

Advertisement

ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਮ.ਬੀ.ਲੋਕੁਰ ਤੇ ਉੱਘੀ ਲੇਖਕ ਅਰੁੰਧਤੀ ਰੌਏ ਸਮੇਤ 130 ਤੋਂ ਵੱਧ ਪਤਵੰਤੇ ਸੱਜਣਾਂ ਨੇ ਇਕ ਬਿਆਨ ਜਾਰੀ ਕਰਦਿਆਂ ਸੁਪਰੀਮ ਕੋਰਟ ਨੂੰ ਕਾਰਕੁਨ-ਵਕੀਲ ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਅਦਾਲਤੀ ਹੱਤਕ ਮਾਮਲੇ ਵਿੱਚ ਵਿੱਢੀ ਕਾਰਵਾਈ ’ਤੇ ‘ਮੁੜ ਗੌਰ ਕਰਨ’ ਤੇ ਇਸ ਫੈਸਲੇ ਨੂੰ ਵਾਪਸ ਲਏ ਜਾਣ ਦੀ ਅਪੀਲ ਕੀਤੀ ਹੈ। ਸਿਖਰਲੀ ਅਦਾਲਤ ਨੇ 22 ਜੁਲਾਈ ਨੂੰ ਭੂਸ਼ਨ ਨੂੰ ‘ਜੁਡੀਸ਼ਰੀ ਖ਼ਿਲਾਫ਼ ਕੀਤੇ ਦੋ ਕਥਿਤ ਅਪਮਾਨਜਨਕ ਟਵੀਟਾਂ ਲਈ ‘ਕਾਰਨ ਦੱਸੋੋ’ ਨੋਟਿਸ ਜਾਰੀ ਕੀਤਾ ਸੀ। ਸੁਪਰੀਮ ਕੋਰਟ ਨੇ ਇਸ ਕੇਸ ਵਿੱਚ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੋਂ ਵੀ ਸਹਾਇਤਾ ਮੰਗੀ ਸੀ। ਇਸ ਬਿਆਨ ’ਤੇ ਸਹੀ ਪਾਉਣ ਵਾਲਿਆਂ ’ਚ ਜਲਸੈਨਾ ਦੇ ਸਾਬਕਾ ਮੁਖੀ ਐਡਮਿਰਲ ਰਾਮਦਾਸ, ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ, ਸਮਾਜਿਕ ਕਾਰਕੁਨ ਹਰਸ਼ ਮੰਦਰ ਤੇ ਪੱਤਰਕਾਰ ਪੀ.ਸਾਈਂਨਾਥ ਵੀ ਸ਼ਾਮਲ ਹਨ। ਉਨ੍ਹਾਂ ਕਿਹਾ, ‘ਭੂਸ਼ਨ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਖੜ੍ਹਨ ਵਾਲਾ ਝੰਡਾਬਰਦਾਰ ਹੈ, ਜਿਸ ਨੇ ਆਪਣਾ ਕੈਰੀਅਰ ਨਿਆਂ ਦੀ ਪਹੁੰਚ ਤੋਂ ਦੂਰ ਲੋਕਾਂ ਨੂੰ ਕਾਨੂੰਨੀ ਸੇਵਾ ਮੁਹੱਈਆ ਕਰਵਾਉਣ ’ਚ ਲਾ ਦਿੱਤਾ।’

 

Advertisement

 

Advertisement
Tags :
ਸੁਪਰੀਮਹੱਤਕਕਾਰਵਾਈਕੋਰਟਖ਼ਿਲਾਫ਼ਪ੍ਰਸ਼ਾਂਤਭੂਸ਼ਨਮਾਮਲਾ
Advertisement