ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਖ਼ਿਲਾਫ਼ ਲੜੀ ਤੋਂ ਪਹਿਲਾਂ ਹਸਰੰਗਾ ਨੇ ਟੀ20 ਦੀ ਕਪਤਾਨੀ ਛੱਡੀ

07:29 AM Jul 12, 2024 IST

ਕੋਲੰਬੋ, 11 ਜੁਲਾਈ
ਵਾਨਿੰਦੂ ਹਸਰੰਗਾ ਨੇ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਆਗਾਮੀ ਲੜੀ ਤੋਂ ਪਹਿਲਾਂ ਅੱਜ ਸ੍ਰੀਲੰਕਾ ਦੇ ਟੀ20 ਕੌਮਾਂਤਰੀ ਕਪਤਾਨ ਦਾ ਅਹੁਦਾ ਛੱਡ ਦਿੱਤਾ ਹੈ। ਭਾਰਤ ਸੀਮਿਤ ਓਵਰਾਂ ਦੀਆਂ ਲੜੀਆਂ ਲਈ ਸ੍ਰੀਲੰਕਾ ਦਾ ਦੌਰਾ ਕਰੇਗਾ, ਜਿਸ ਦੀ ਸ਼ੁਰੂਆਤ 26, 27 ਅਤੇ 29 ਜੁਲਾਈ ਨੂੰ ਪਾਲੇਕੇਲੇ ਕੌਮਾਂਤਰੀ ਸਟੇਡੀਅਮ ਵਿੱਚ ਹੋਣ ਵਾਲੇ ਦਿੰਨ ਟੀ20 ਕੌਮਾਂਤਰੀ ਮੁਕਾਬਲਿਆਂ ਨਾਲ ਹੋਵੇਗੀ। ਇਸ ਮਗਰੋਂ ਕੋਲੰਬੋ ਵਿੱਚ ਦੋਵੇਂ ਟੀਮਾਂ ਦਰਮਿਆਨ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ਖੇਡੇ ਜਾਣਗੇ।
ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਦੇ ਬਿਆਨ ਅਨੁਸਾਰ, ‘‘ਸ੍ਰੀਲੰਕਾ ਕ੍ਰਿਕਟ ਲੋਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਹੈ ਕਿ ਕੌਮੀ ਪੁਰਸ਼ ਟੀ20 ਕਪਤਾਨ ਵਾਨਿੰਦੂ ਹਸਰੰਗਾ ਨੇ ਕਪਤਾਨੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ। ਹਸਰੰਗਾ ਨੇ ਕਿਹਾ ਹੈ ਕਿ ਸ੍ਰੀਲੰਕਾ ਕ੍ਰਿਕਟ ਦੇ ਸਰਵੋਤਮ ਹਿੱਤ ਵਿੱਚ ਉਸ ਨੇ ਕਪਤਾਨੀ ਛੱਡਣ ਅਤੇ ਟੀਮ ਵਿੱਚ ਖਿਡਾਰੀ ਵਜੋਂ ਬਣੇ ਰਹਿਣ ਦਾ ਫ਼ੈਸਲਾ ਕੀਤਾ ਹੈ।’’ ਹਸਰੰਗਾ ਨੇ ਹਾਲ ਹੀ ਵਿੱਚ ਸਮਾਪਤ ਹੋਏ ਟੀ20 ਵਿਸ਼ਵ ਕੱਪ ਵਿੱਚ ਸ੍ਰੀਲੰਕਾ ਦੀ ਕਪਤਾਨੀ ਕੀਤੀ ਸੀ, ਜਿਸ ਵਿੱਚ ਟੀਮ ਸੁਪਰ ਅੱਠ ਗੇੜ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਹੀ ਸੀ। ਬਿਆਨ ਵਿੱਚ ਹਸਰੰਗਾ ਦੇ ਹਵਾਲੇ ਨਾਲ ਕਿਹਾ ਗਿਆ, ‘‘ਇੱਕ ਖਿਡਾਰੀ ਵਜੋਂ ਸ੍ਰੀਲੰਕਾ ਲਈ ਮੈਂ ਹਮੇਸ਼ਾ ਸਰਵੋਤਮ ਕੋਸ਼ਿਸ਼ ਕਰਾਂਗਾ ਅਤੇ ਹਮੇਸ਼ਾ ਵਾਂਗ ਆਪਣੀ ਟੀਮ ਅਤੇ ਕਪਤਾਨ ਦਾ ਸਮਰਥਨ ਕਰਾਂਗਾ ਅਤੇ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।’’
ਐੱਸਐੱਲਸੀ ਨੇ ਕਿਹਾ ਕਿ ਉਸ ਨੇ ਹਸਰੰਗਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਐੱਸਐੱਲਸੀ ਨੇ ਕਿਹਾ, ‘‘ਸ੍ਰੀਲੰਕਾ ਕ੍ਰਿਕਟ ਉਨ੍ਹਾਂ ਦੇ ਅਸਤੀਫ਼ੇ ਨੂੰ ਸਵੀਕਾਰ ਕਰਦਿਆਂ ਇਹ ਦੱਸਣਾ ਚਾਹੁੰਦਾ ਹੈ ਕਿ ਹਸਰੰਗਾ ਸਾਡੇ ਲਈ ਇੱਕ ਮਹੱਤਵਪੂਰਨ ਖਿਡਾਰੀ ਬਣਿਆ ਰਹੇਗਾ।’’ -ਪੀਟੀਆਈ

Advertisement

Advertisement
Advertisement